ਕੈਲੀਫੋਰਨੀਆ: ਗਵਰਨਰ ਗੈਵਿਨ ਨਿਊਸਮ ਆਪਣੇ ਅਹੁਦੇ ''ਤੇ ਬਣੇ ਰਹਿਣਗੇ

Wednesday, Sep 15, 2021 - 09:58 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ,ਜੋ ਕਿ ਆਪਣੇ ਅਹੁਦੇ ਦੇ ਸਬੰਧ 'ਚ ਰੀਕਾਲ ਇਲੈਕਸ਼ਨ ਦਾ ਸਾਹਮਣਾ ਕਰ ਰਹੇ ਹਨ। ਮੰਗਲਵਾਰ ਦੀਆਂ ਰੀਕਾਲ ਚੋਣਾਂ 'ਚ ਕੈਲੀਫੋਰਨੀਆ ਦੇ ਵੋਟਰਾਂ ਦੁਆਰਾ ਉਹਨਾਂ ਦੇ ਪੱਖ ਵਿਚ ਤੇ ਅਹੁਦੇ ਤੋਂ ਹਟਾਉਣ ਸਬੰਧੀ "ਨਹੀਂ" ਵੋਟ ਪਾਉਣ ਤੋਂ ਬਾਅਦ ਅਹੁਦੇ 'ਤੇ ਬਣੇ ਰਹਿਣਗੇ। ਗਵਰਨਰ ਗੈਵਿਨ ਨਿਊਸਮ, ਜੋ ਕਿ 2018 ਵਿਚ ਚੁਣੇ ਗਏ ਸਨ। ਗਵਰਨਰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਪਿਛਲੇ ਸਾਲ ਵਿਰੋਧੀ ਨੇਤਾਵਾਂ ਵੱਲੋਂ ਕਈ ਮੁੱਦਿਆਂ 'ਤੇ ਗਵਰਨਰ ਦੇ ਰਿਕਾਰਡ ਦੀ ਆਲੋਚਨਾ ਕਰਦਿਆਂ ਸ਼ੁਰੂ ਕੀਤੀ ਗਈ ਸੀ ਅਤੇ ਨਿਊਸਮ ਦੁਆਰਾ ਮਹਾਮਾਰੀ ਨਾਲ ਨਜਿੱਠਣ ਦੀਆਂ ਯੋਜਨਾਵਾਂ ਦੀ ਆਲੋਚਨਾ ਤੋਂ ਬਾਅਦ ਇਸ ਮੰਗ ਨੇ ਤੇਜੀ ਫੜੀ ਸੀ।

ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ


ਕੈਲੀਫੋਰਨੀਆ ਦੇ ਬਹੁਗਿਣਤੀ ਵੋਟਰਾਂ ਨੇ ਮੰਗਲਵਾਰ ਨੂੰ ਰੀਕਾਲ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ। ਲਗਭਗ 66% ਵੋਟਰਾਂ ਨੇ ਰੀਕਾਲ ਦਾ ਵਿਰੋਧ ਕੀਤਾ ਜਦਕਿ 34% ਨੇ ਸਮਰਥਨ ਕੀਤਾ। ਇਸ ਸਬੰਧੀ ਸੈਕਰਾਮੈਂਟੋ ਤੋਂ ਬੋਲਦਿਆਂ, ਨਿਊਸਮ ਨੇ ਕੈਲੀਫੋਰਨੀਆ ਦੇ ਲੋਕਾਂ ਨੂੰ ਰੀਕਾਲ ਦੀ ਕੋਸ਼ਿਸ਼ ਨੂੰ ਰੱਦ ਕਰਨ ਲਈ ਧੰਨਵਾਦ ਕੀਤਾ। ਰੀਕਾਲ ਚੋਣਾਂ ਵਿਚ ਨਿਊਸਮ ਦੇ ਮੁਕਾਬਲੇ 'ਚ ਪ੍ਰਮੁੱਖ ਉਮੀਦਵਾਰ ਲੈਰੀ ਐਲਡਰ ਨੇ ਹਾਰ ਸਵੀਕਾਰ ਕੀਤੀ ਹੈ।  ਐਲਡਰ, ਗਵਰਨਰ ਨੂੰ ਬਦਲਣ ਦੀ ਦੌੜ 'ਚ ਆਪਣਾ ਨਾਮ ਦਰਜ ਕਰਨ ਦੇ ਯੋਗ 46 ਉਮੀਦਵਾਰਾਂ ਵਿੱਚੋਂ ਇੱਕ ਸਨ। ਇਹ ਚੋਣ ਕੈਲੀਫੋਰਨੀਆ ਦੇ ਇਤਿਹਾਸ ਦੀ ਦੂਜੀ ਰੀਕਾਲ ਚੋਣ ਹੈ। ਇਸ ਤੋਂ ਪਹਿਲਾਂ 2003 'ਚ ਡੈਮੋਕਰੇਟਿਕ ਗਵਰਨਰ ਗ੍ਰੇ ਡੇਵਿਸ ਨੂੰ ਸਫਲਤਾ ਪੂਰਵਕ ਹਟਾ ਦਿੱਤਾ ਗਿਆ ਸੀ ਅਤੇ ਉਸਦੀ ਥਾਂ ਰਿਪਬਲਿਕਨ ਅਰਨੋਲਡ ਸ਼ਵਾਰਜ਼ਨੇਗਰ ਨੂੰ ਗਵਰਨਰ ਦਾ ਅਹੁਦਾ ਦਿੱਤਾ ਗਿਆ ਸੀ।

ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News