ਕੋਵਿਡ-19 : ਕੈਲੀਫੋਰਨੀਆ ''ਚ ਪਹਿਲੀ ਮੌਤ, ਅਮਰੀਕਾ ''ਚ ਅੰਕੜਾ 10 ਦੇ ਪਾਰ

03/05/2020 10:41:01 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਕੋਰੋਨਾਵਾਇਰਸ ਦੇ ਕਾਰਨ ਪਹਿਲੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਨਾਲ ਅਮਰੀਕਾ ਵਿਚ ਮਰਨ ਵਾਲਿਆਂ ਦਾ ਕੁੱਲ ਅੰਕੜਾ 11 ਤੱਕ ਪਹੁੰਚ ਗਿਆ ਹੈ। ਇੱਥੇ ਹੁਣ ਤੱਕ ਇਸ ਵਾਇਰਸ ਦੀ ਚਪੇਟ ਵਿਚ ਆਏ ਕੁੱਲ਼ 154 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਲੇਸਰ ਕਾਊਂਟੀ ਦੇ ਹਸਪਤਾਲ ਵਿਚ ਵੱਖਰੇ ਰੱਖੇ ਗਏ ਇਸ ਮਰੀਜ਼ ਦੀ ਮੌਤ ਬੁੱਧਵਾਰ ਨੂੰ ਹੋਈ। ਇਹ ਜਾਣਕਾਰੀ ਸ਼ਿਨਹੂਆ ਨਿਊਜ਼ ਏਜੰਸੀ ਵੱਲੋਂ ਦਿੱਤੀ ਗਈ। ਮੰਗਲਵਾਰ ਨੂੰ ਇਹ ਮਰੀਜ਼ ਜਾਂਚ ਵਿਚ ਪੌਜੀਟਿਵ ਪਾਇਆ ਗਿਆ ਸੀ। ਮਰੀਜ਼ 11-12 ਫਰਵਰੀ ਨੂੰ ਇਨਫੈਕਟਿਡ ਹੋਇਆ ਸੀ।

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਦੇ ਡਰ ਕਾਰਨ ਸਾਊਦੀ ਨੇ 'ਉਮਰਾ' ਯਾਤਰਾ 'ਤੇ ਵੀ ਲਾਈ ਰੋਕ

ਇੱਥ ਦੱਸ ਦਈਏ ਕਿ ਦੁਨੀਆ ਭਰ ਵਿਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ ਕਰੀਬ 3,100 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 90,000 ਲੋਕ ਇਨਫੈਕਟਿਡ ਹਨ। ਭਾਰਤ ਵਿਚ ਕੋਰੋਨਾਵਾਇਰਸ ਦੇ 26 ਪੌਜੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਅਮਰੀਕਾ ਵਿਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦਾ ਸੀਏਟਲ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਟਲੀ ਵਿਚ ਕੋਰੋਨਾਵਾਇਰਸ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਇਟਲੀ ਪਹਿਲਾ ਦੇਸ਼ ਹੈ ਜਿੱਥੇ ਕੋਰੋਨਾਵਾਇਰਸ ਨੇ ਇੰਨੀ ਭਿਆਨਕ ਤਬਾਹੀ ਮਚਾਈ ਹੈ। ਸੁਰੱਖਿਆ ਦੇ ਮੱਦੇਨਜ਼ਰ ਇਟਰੀ ਵਿਚ ਸਾਰੇ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ 15 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ - ਇਨਸਾਨ ਤੋਂ ਕੁੱਤੇ 'ਚ ਪਹੁੰਚਿਆ ਕੋਰੋਨਾ, ਦੁਨੀਆ 'ਚ ਪਹਿਲਾ ਮਾਮਲਾ


Vandana

Content Editor

Related News