ਕੈਲੀਫੋਰਨੀਆ ’ਚ ਗਰਮੀ ਦੌਰਾਨ ਜੰਗਲ ’ਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ

Friday, Jul 02, 2021 - 12:00 PM (IST)

ਅਮਰੀਕਾ (ਭਾਸ਼ਾ)- ਉੱਤਰੀ ਕੈਲੀਫੋਰਨੀਆ ਵਿਚ ਗਰਮੀ ਦੌਰਾਨ ਸੈਂਕੜੇ ਅੱਗ ਬੁਝਾਊ ਕਰਮੀ ਜੰਗਲਾਂ ਵਿਚ 3 ਸਥਾਨਾਂ ’ਤੇ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਵੀਰਵਾਰ ਨੂੰ ਜੂਝਦੇ ਰਹੇ। ਅੱਗ ਦੀਆਂ ਲਪਟਾਂ ਨੇ ਕਈ ਘਰਾਂ ਨੂੰ ਨਸ਼ਟ ਕਰ ਦਿੱਤਾ ਅਤੇ ਕੁੱਝ ਭਾਈਚਾਰਿਆਂ ਨੂੰ ਇਲਾਕੇ ਨੂੰ ਖਾਲ੍ਹੀ ਕਰਨ ਲਈ ਮਜ਼ਬੂਰ ਹੋਣਾ ਪਿਆ। ਖੇਤਰ ਵਿਚ ਮੌਜੂਦ ਜੁਆਲਾਮੁਖੀ, ਮਾਊਂਟ ਸ਼ਾਸਤਾ ਧੂੰਏ ਦੇ ਉਠਦੇ ਗੁਬਾਰ ਨਾਲ ਧੁੰਦ ਵਿਚ ਲਿਪਟ ਗਿਆ ਸੀ। ਇਹ ਦ੍ਰਿਸ਼ ਪਿਛਲੇ ਸਾਲ ਕੈਲੀਫੋਰਨੀਆ ਦੇ ਜੰਗਲਾਂ ਵਿਚ ਅੱਗ ਲੱਗਣ ਦੇ ਦ੍ਰਿਸ਼ ਦੀ ਯਾਦ ਦਿਵਾਉਂਦਾ ਹੈ, ਜਦੋਂ ਅੱਗ 17,000 ਵਰਗ ਕਿਲੋਮੀਟਰ ਤੋਂ ਜ਼ਿਆਦਾ ਇਲਾਕੇ ਨੂੰ ਆਪਣੀ ਲਪੇਟ ਵਿਚ ਲੈ ਚੁੱਕੀ ਸੀ, ਜੋ ਸੂਬੇ ਦੇ ਦਰਜ ਕੀਤੇ ਗਏ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਹੈ।

PunjabKesari

ਸਾਲਟ ਫਾਇਰ ਲਈ ਸ਼ਾਸਤਾ-ਟ੍ਰਿਨਿਟੀ ਨੈਸ਼ਨਲ ਫੋਰੈਸਟ ਮਹਿਲਾ ਬੁਲਾਰਨ ਸੂਜੀ ਜਾਨਸਨ ਨੇ ਕਿਹਾ, ‘ਮੌਸਮ ਬਹੁਤ ਗਰਮ ਅਤੇ ਖ਼ੁਸ਼ਕ’ ਹੈ। ਬੁੱੱਧਵਾਰ ਨੂੰ ਲੱਗੀ ਅੱਗ 18 ਵਰਗ ਕਿਲੋਮੀਟਰ ਤੱਕ ਪਹੁੰਚ ਗਈ ਹੈ, ਜਿਸ ਦੇ ਬਾਅਦ ਇੰਟਰਸਟੇਟ 5 ਦੇ ਕਈ ਮਾਰਗਾਂ ਨੂੰ ਬੰਦ ਕਰਨਾ ਪਿਆ ਅਤੇ ਲੇਕਹੇਡ ਵਿਚ ਕੁੱਝ ਮਾਰਗਾਂ ਨੂੰ ਖਾਲ੍ਹੀ ਕਰਨ ਦੇ ਹੁਕਮ ਜਾਰੀ ਕਰਨੇ ਪਏ, ਜਿੱਥੇ ਕਰੀਬ 700 ਲੋਕ ਰਹਿੰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਵਿਭਾਗ ਦੀਆਂ ਕਰੀਬ 300 ਗੱਡੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਗਰਮ ਮੌਸਮ ਅਤੇ ਪਹਾੜੀਆਂ ਨੇ ਰੁਕਾਵਟ ਪਾਈ।

PunjabKesari


cherry

Content Editor

Related News