ਕੈਲੀਫੋਰਨੀਆ : ਸੈਂਟਾ ਬਾਰਬਰਾ ਕਾਉਂਟੀ ਜੇਲ੍ਹ ਦੇ ਦਰਜਨਾਂ ਕੈਦੀਆਂ ਨੂੰ ਹੋਇਆ ਕੋਰੋਨਾ

Monday, Sep 20, 2021 - 01:29 AM (IST)

ਕੈਲੀਫੋਰਨੀਆ : ਸੈਂਟਾ ਬਾਰਬਰਾ ਕਾਉਂਟੀ ਜੇਲ੍ਹ ਦੇ ਦਰਜਨਾਂ ਕੈਦੀਆਂ ਨੂੰ ਹੋਇਆ ਕੋਰੋਨਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ )-ਕੈਲੀਫੋਰਨੀਆ 'ਚ ਸੈਂਟਾ ਬਾਰਬਰਾ ਕਾਉੰਟੀ ਜੇਲ੍ਹ ਦੇ ਕੈਦੀਆਂ ਅਤੇ ਕੁੱਝ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ 'ਚ ਲਿਆ ਹੈ। ਇਸ ਸਬੰਧੀ ਸੈਂਟਾ ਬਾਰਬਰਾ ਕਾਉਂਟੀ ਪਬਲਿਕ ਹੈਲਥ ਡਿਪਾਰਟਮੈਂਟ ਅਤੇ ਸੈਂਟਾ ਬਾਰਬਰਾ ਕਾਉਂਟੀ ਸ਼ੈਰਿਫ ਦਫਤਰ ਦੀ ਰਿਪੋਰਟ ਅਨੁਸਾਰ 19 ਅਗਸਤ, 2021 ਤੋਂ ਲੈ ਕੇ ਘੱਟੋ-ਘੱਟ 65 ਕੈਦੀਆਂ ਅਤੇ ਚਾਰ ਸਟਾਫ ਮੈਂਬਰਾਂ ਨੇ ਕੋਵਿਡ -19 ਲਈ ਪਾਜ਼ੇਟਿਵ ਟੈਸਟ ਕੀਤਾ ਹੈ।

ਇਹ ਵੀ ਪੜ੍ਹੋ- UK: ਕੋਵਿਡ-19 ਕਾਰਨ 8,000 ਤੋਂ ਵੱਧ ਲੋਕ ਹਸਪਤਾਲਾਂ 'ਚ ਦਾਖਲ

ਸੈਂਟਾ ਬਾਰਬਰਾ ਸ਼ੈਰਿਫ ਵਿਭਾਗ ਦੇ ਅਨੁਸਾਰ, ਇਸ ਸਬੰਧੀ ਇੱਕ ਜਾਂਚ 20 ਅਗਸਤ, 2021 ਨੂੰ 11 ਕੈਦੀਆਂ ਅਤੇ ਇੱਕ ਸਟਾਫ ਮੈਂਬਰ ਦੇ ਪੀੜਤ ਹੋਣ ਨਾਲ ਸ਼ੁਰੂ ਹੋਈ ਜੋ ਕਿ ਕਾਉਂਟੀ ਜੇਲ੍ਹ ਦੇ ਦੱਖਣੀ ਮੋਡੀਊਲ 'ਚ ਇਨਫੈਕਟਿਡ ਹੋਏ ਸਨ। ਇਨ੍ਹਾਂ 65 ਕੈਦੀਆਂ 'ਚੋਂ, 17 ਕੈਦੀ ਠੀਕ ਹੋ ਗਏ ਹਨ, ਜਦਕਿ ਕੁੱਲ 48 ਕੈਦੀ ਕੋਰੋਨਾ ਦੇ ਐਕਟਿਵ ਕੇਸ ਹਨ।

ਇਹ ਵੀ ਪੜ੍ਹੋ- ਸਕਾਟਲੈਂਡ : 15ਵੀਂ ਸਦੀ ਦੀ ਮਸ਼ੀਨੀ ਛਪਾਈ ਦੀ ਕਿਤਾਬ ਹੋਵੇਗੀ ਨੀਲਾਮ

ਜੇਲ੍ਹ ਅਧਿਕਾਰੀਆਂ ਅਧਿਕਾਰੀਆਂ ਦੁਆਰਾ ਬਿਮਾਰ ਕੈਦੀਆਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ, ਜੋ ਕਿ ਕੁਆਰੰਟੀਨ ਅਧੀਨ ਹਨ । ਇਸ ਦੇ ਇਲਾਵਾ ਘੱਟੋ ਘੱਟ ਇੱਕ ਕੈਦੀ ਨੂੰ ਕੋਰੋਨਾ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਦੋ ਨੂੰ ਮੋਨੋਕਲੋਨਲ ਐਂਟੀਬਾਡੀ ਇਲਾਜ ਮਿਲਿਆ ਹੈ। ਜੇਲ੍ਹ 'ਚ ਕੋਰੋਨਾ ਪ੍ਰਕੋਪ ਨੂੰ ਘਟਾਉਣ ਅਤੇ ਟੈਸਟਿੰਗ ਕਰਨ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵਿਕੀਪੀਡੀਆ ਨੇ ਦੋ ਘੰਟਿਆਂ 'ਚ ਬਦਲੇ ਪੰਜਾਬ ਦੇ 2 ਮੁੱਖ ਮੰਤਰੀਆਂ ਦੇ ਨਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News