ਲਾਡਲੇ ਦੀ ਇੱਛਾ ਪੂਰੀ ਕਰਨ ਲਈ ਪਰਿਵਾਰ ਨੇ ਇੰਝ ਮਨਾਇਆ ਉਸ ਦਾ ਜਨਮ ਦਿਨ

01/05/2018 4:03:48 PM

ਕੈਲਗਰੀ— ਕਹਿੰਦੇ ਨੇ ਕਿ ਬੱਚਿਆਂ ਦਾ ਦਿਲ ਜਿਸ ਚੀਜ਼ 'ਤੇ ਆ ਜਾਵੇ, ਉਹ ਉਸ ਨੂੰ ਕਦੇ ਨਹੀਂ ਭੁੱਲਦੇ। ਕੈਨੇਡਾ ਦੇ ਕੈਲਗਰੀ 'ਚ ਰਹਿਣ ਵਾਲੇ 9 ਸਾਲਾ ਬੱਚੇ ਨੂੰ ਇਕ ਬੱਸ ਇੰਨੀ ਕੁ ਪਸੰਦ ਆ ਗਈ ਕਿ ਉਸ ਨੇ ਇਸ 'ਚ ਹੀ ਆਪਣਾ ਜਨਮ ਦਿਨ ਮਨਾਇਆ। ਇਸ ਬੱਚੇ ਦਾ ਨਾਂ ਐਲਕ ਹਮਿਲਟਨ ਹੈ ਤੇ ਉਸ ਨੂੰ ਪਿਛਲੇ 2 ਸਾਲਾਂ ਤੋਂ ਇਹ ਬੱਸ ਬਹੁਤ ਵਧੀਆ ਲੱਗਦੀ ਸੀ। ਜਦ ਉਸ ਨੂੰ ਪਤਾ ਲੱਗਾ ਕਿ ਇਹ ਬੱਸ ਹੁਣ ਰਿਟਾਇਰ ਹੋਣ ਵਾਲੀ ਹੈ ਭਾਵ ਇਸ ਦਾ ਟੈਂਡਰ ਖਤਮ ਹੋਣ ਵਾਲਾ ਹੈ ਤਾਂ ਉਸ ਨੂੰ ਬਹੁਤ ਦੁੱਖ ਲੱਗਾ। ਉਸ ਨੇ ਸੋਚਿਆ ਕਿ ਉਹ ਆਪਣਾ ਜਨਮ ਦਿਨ ਇਸ ਬੱਸ 'ਚ ਹੀ ਮਨਾਵੇਗਾ। ਐਲਕ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦੀ ਇਹ ਗੱਲ ਮੰਨ ਲਈ ਤੇ ਉਨ੍ਹਾਂ ਨੇ ਬੱਸ ਡੀਪੂ 'ਚ ਜਾ ਕੇ ਇਸ ਸੰਬੰਧੀ ਗੱਲ ਕੀਤੀ। ਉਸ ਨੇ ਬਹੁਤ ਮਜ਼ੇ ਨਾਲ ਜਨਮ ਦਿਨ ਮਨਾਇਆ ਤੇ ਉਸ ਦੇ ਸਾਰੇ ਦੋਸਤ ਇਸ ਮੌਕੇ ਉੱਥੇ ਮੌਜੂਦ ਸਨ। 
ਐਲਕ ਨੇ ਕਿਹਾ ਕਿ ਉਹ ਇਸ ਜਨਮ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ। ਉਸ ਨੇ ਪਹਿਲੀ ਵਾਰ ਇਸ ਬੱਸ ਰਾਹੀਂ 2016 'ਚ ਸਫਰ ਕੀਤਾ ਸੀ ਤੇ ਉਸ ਨੂੰ ਇਸ ਬੱਸ ਦੀ ਹਰ ਚੀਜ਼ ਚੰਗੀ ਲੱਗਣ ਲੱਗ ਗਈ। ਉਹ ਅਕਸਰ ਇਸ ਬੱਸ 'ਚ ਆਉਂਦਾ-ਜਾਂਦਾ ਰਹਿੰਦਾ ਹੈ। ਉਸ ਦੇ ਪਰਿਵਾਰ ਨੇ ਕਿਹਾ ਕਿ ਲਗਭਗ 2,80,000 ਕੈਲਗਰੀ ਵਾਸੀ ਰੋਜ਼ਾਨਾ ਬੱਸਾਂ 'ਚ ਸਫਰ ਕਰਦੇ ਹਨ। ਉਨ੍ਹਾਂ ਦੀ ਜ਼ਿੰਦਗੀ 'ਚ ਬੱਸ ਦਾ ਕੀ ਮਹੱਤਵ ਹੈ ਕਦੇ ਨਾ ਕਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਲਕ ਨੇ ਇਕ ਨਵਾਂ ਤਰੀਕਾ ਲੱਭਿਆ ਹੈ ਤਾਂ ਕਿ ਉਹ ਆਪਣੇ ਅਤੇ ਬੱਸ ਦੇ ਰਿਸ਼ਤੇ ਬਾਰੇ ਲੋਕਾਂ ਨੂੰ ਦੱਸ ਸਕੇ ਅਤੇ ਇਸ ਤਰ੍ਹਾਂ ਹੋਰ ਲੋਕ ਵੀ ਕਰ ਸਕਦੇ ਹਨ। ਬੱਚੇ ਦੀ ਖੁਸ਼ੀ 'ਚ ਉਸ ਦਾ ਪਰਿਵਾਰ ਵੀ ਖੁਸ਼ ਨਜ਼ਰ ਆਇਆ।


Related News