ਗਰਮੀ ਨੇ ਕੱਢੇ ਕੈਨੇਡਾ ਵਾਸੀਆਂ ਦੇ ਵੱਟ, ਕੈਲਗਰੀ 'ਚ ਟੁੱਟਾ ਰਿਕਾਰਡ (ਤਸਵੀਰਾਂ)

Sunday, Aug 12, 2018 - 02:04 PM (IST)

ਕੈਲਗਰੀ— ਕੈਨੇਡਾ 'ਚ ਗਰਮੀ ਦਾ ਕਹਿਰ ਲੋਕਾਂ ਦੇ ਵੱਟ ਕੱਢ ਰਿਹਾ ਹੈ। ਕੈਲਗਰੀ 'ਚ ਸ਼ੁੱਕਰਵਾਰ ਦਾ ਦਿਨ ਤਾਂ ਸਭ ਤੋਂ ਵਧ ਗਰਮੀ ਵਾਲਾ ਰਿਹਾ। ਇਸ ਦਿਨ ਸਾਰੇ ਰਿਕਾਰਡ ਹੀ ਟੁੱਟ ਗਏ। 10 ਅਗਸਤ ਨੂੰ ਕੈਲਗਰੀ 'ਚ ਸਭ ਤੋਂ ਵਧ ਗਰਮ ਦਿਨ ਰਿਕਾਰਡ ਕੀਤਾ ਗਿਆ। ਵਾਤਾਵਰਨ ਕੈਨੇਡਾ ਦੀ ਰਿਪੋਰਟ ਮੁਤਾਬਕ ਇਸ ਦਿਨ ਤਾਪਮਾਨ 36.5 ਹੋ ਗਿਆ। ਇਸੇ ਕਾਰਨ ਲੋਕਾਂ ਲਈ ਕੰਮ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ। 

PunjabKesariਇਕ ਦਿਨ ਪਹਿਲਾਂ ਇਸ ਤਰ੍ਹਾਂ ਦੀ ਹਾਲਤ ਬਿਲਕੁਲ ਵੀ ਨਹੀਂ ਸੀ। ਇਕੋਦਮ ਪਾਰਾ 13 ਡਿਗਰੀ ਸੈਲਸੀਅਸ ਵਧ ਗਿਆ, ਜਿਸ ਕਾਰਨ ਲੋਕਾਂ ਦਾ ਦਿਨ ਲੰਘਾਉਣਾ ਬਹੁਤ ਮੁਸ਼ਕਲ ਹੋ ਗਿਆ। ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਦਿਨਾਂ ਤਕ ਮੌਸਮ ਠੀਕ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 36.1 ਡਿਗਰੀ ਤਕ ਤਾਪਮਾਨ ਰਹਿਣ ਦਾ ਰਿਕਾਰਡ ਹੈ। 1919 'ਚ 15 ਜੁਲਾਈ ਦਾ ਦਿਨ ਬਹੁਤ ਹੀ ਗਰਮ ਰਿਹਾ ਸੀ ਅਤੇ ਇਸ ਮਗਰੋਂ 25 ਜੁਲਾਈ 1933 ਨੂੰ ਦੂਜੀ ਵਾਰ ਸਭ ਤੋਂ ਵਧ ਗਰਮੀ ਰਹੀ ਸੀ। 

PunjabKesariਮੌਸਮ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਦੇ 10 ਵਜੇ ਤਕ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਲੋਕਾਂ ਲਈ ਬਰਦਾਸ਼ਤ ਤੋਂ ਬਾਹਰ ਸੀ। ਹਾਲਾਂਕਿ ਅਲਬਰਟਾ ਵਾਸੀਆਂ ਦਾ ਵੀ ਬੁਰਾ ਹਾਲ ਰਿਹਾ, ਇੱਥੇ  ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੋਕਾਂ ਨੇ ਗਰਮੀ ਤੋਂ ਬਚਣ ਲਈ ਸਵਿਮਿੰਗ ਪੂਲਜ਼ ਦਾ ਸਹਾਰਾ ਲਿਆ। ਬਹੁਤ ਸਾਰੇ ਲੋਕਾਂ ਨੇ ਤਾਂ ਧੁੱਪ 'ਚ ਆਂਡਿਆਂ ਦੀ ਭੁਰਜੀ ਵੀ ਬਣਾਈ ਅਤੇ ਵੀਡੀਓ ਸਾਂਝੀ ਕੀਤੀ।


Related News