ਬਰਸੀ ''ਤੇ ਬਣਾਇਆ ਲਾਸ਼ ਦਾ ਕੇਕ, ਲੋਕਾਂ ਨੇ ਖਾਂਦਾ ਸੁਆਦ ਨਾਲ

Thursday, Feb 20, 2020 - 10:48 PM (IST)

ਬਰਸੀ ''ਤੇ ਬਣਾਇਆ ਲਾਸ਼ ਦਾ ਕੇਕ, ਲੋਕਾਂ ਨੇ ਖਾਂਦਾ ਸੁਆਦ ਨਾਲ

ਮੈਡਿ੍ਰਡ - ਤੁਸੀਂ ਕਦੇ ਸੁਣਿਆ ਹੈ ਕਿ ਕੋਈ ਆਪਣੇ ਪਰਿਵਾਰ ਵਾਲਿਆਂ ਦੀ ਬਰਸੀ 'ਤੇ ਉਸ ਦੇ ਸਰੀਰ ਦਾ ਕੇਕ ਬਣਾ ਕੇ ਖਾਵੇ ਅਤੇ ਲੋਕਾਂ ਵਿਚ ਵੰਡਿਆ ਹੋਵੇ। ਸ਼ਾਇਦ ਨਹੀਂ, ਪਰ ਅਜਿਹਾ ਹੋਇਆ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਖੋਂ-ਵੱਖ ਹਿੱਸਿਆਂ ਵਿਚ ਕਈ ਰਿਵਾਜ਼ ਇਕ ਦੂਜੇ ਤੋਂ ਬਹੁਤ ਅਲੱਗ ਹਨ। ਕੁਝ ਰਿਵਾਜ਼ ਬਹੁਤ ਪੁਰਾਣੇ ਹੁੰਦੇ ਹਨ ਤਾਂ ਕੁਝ ਲੋਕ ਨਵਾਂ ਰਾਹ ਚੁਣਦੇ ਹਨ। ਇਸ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮਾਮਲਾ ਸਪੇਨ ਦਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁਝ ਬੱਚੇ ਕੇਕ ਖਾ ਰਹੇ ਹਨ। ਜੋ ਇਕ ਸ਼ਖਸ ਦੇ ਸਰੀਰ ਦੀ ਤਰ੍ਹਾਂ ਬਣਿਆ ਹੋਇਆ ਹੈ।

PunjabKesari

ਬੱਚਿਆਂ ਦੇ ਕੇਕ ਖਾਂਦੇ ਵੇਲੇ ਇਕ ਫੋਟੋਗ੍ਰਾਫਰ ਮੌਕੇ ਦੀ ਤਸਵੀਰ ਵੀ ਕਲਿੱਕ ਕਰ ਰਿਹਾ ਹੈ। ਇੰਨਾ ਹੀ ਨਹੀਂ ਕੇਕ ਨੂੰ ਸਰਵ ਕਰਨ ਲਈ ਵੇਟਰ ਵੀ ਮੌਜੂਦ ਹਨ। ਸੋਸ਼ਲ ਮੀਡੀਆ 'ਤੇ ਇਸ ਪੂਰੇ ਵਾਕਿਆ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਕ ਯੂਜ਼ਰ ਨੇ ਲਿੱਖਿਆ ਹੈ ਕਿ ਹੁਣ ਸਿਰਫ ਇਹੀ ਦੇਖਣਾ ਬਾਕੀ ਸੀ। ਜਦ ਤੁਸੀਂ ਇਹ ਵੀਡੀਓ ਸ਼ੁਰੂ ਵਿਚ ਦੇਖੋਗੇ ਤਾਂ ਤੁਸੀਂ ਡਰ ਵੀ ਸਕਦੇ ਹੋ, ਪਰ ਅੱਗੇ ਜਦ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਾਵੋਗੇ ਕਿ ਇਹ ਕਿਸੇ ਵੀ ਲਾਸ਼ ਨਹੀਂ ਬਲਕਿ ਕੇਕ ਹੈ। ਇਸ ਨੂੰ ਵੱਡੇ ਸਲੀਕੇ ਨਾਲ ਬਣਾਇਆ ਗਿਆ ਹੈ। ਕੇਕ ਠੀਕ ਉਸੇ ਤਰ੍ਹਾਂ ਨਾਲ ਸਜਾਇਆ ਗਿਆ ਹੈ ਜਿਸ ਨੂੰ ਮਿ੍ਰਤਕ ਸ਼ਖਸ ਦੇ ਦਿਹਾਂਤ ਤੋਂ ਬਾਅਦ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।


author

Khushdeep Jassi

Content Editor

Related News