ਇਸ ਕੈਫੇ ਦੀ ਕੌਫੀ ''ਤੇ ਛੱਪ ਜਾਂਦੀ ਹੈ ਪੀਣ ਵਾਲੇ ਦੀ ਤਸਵੀਰ, ਵੀਡੀਓ ਵਾਇਰਲ
Tuesday, Oct 10, 2017 - 10:40 AM (IST)
ਜਰਮਨੀ(ਬਿਊਰੋ)— ਤੁਸੀਂ ਕੌਫੀ ਮੱਗ, ਟੀ-ਸ਼ਰਟ ਜਾਂ ਪਿਲੋ ਉੱਤੇ ਤਸਵੀਰਾਂ ਪ੍ਰਿੰਟ ਕਰਵਾਈਆਂ ਹੋਣਗੀਆਂ ਪਰ ਕੀ ਤੁਸੀਂ ਸੋਚਿਆ ਹੈ ਕਿ ਇਕ ਅਜਿਹਾ ਕੈਫੇ ਵੀ ਹੋਵੇਗਾ, ਜਿਥੇ ਕੌਫੀ ਉੱਤੇ ਤੁਹਾਡੇ ਚਿਹਰੇ ਦੀ ਤਸਵੀਰ ਦਿਖਾਈ ਦੇਵੇ? ਜੇ ਨਹੀਂ ਤਾਂ ਇਸ ਵੀਡੀਓ ਵਿਚ ਤੁਸੀਂ ਇਕ ਅਜਿਹੀ ਮਸ਼ੀਨ ਦੇਖ ਸਕਦੇ ਹੋ ਜੋ ਤੁਹਾਡੀ ਤਸਵੀਰ ਨੂੰ ਕੌਫੀ ਦੇ ਕੱਪ ਅੰਦਰ ਫੋਮ ਉੱਤੇ ਸਿਰਫ 10 ਸਕਿੰਟਾਂ ਵਿਚ ਹੀ ਪ੍ਰਿੰਟ ਕਰ ਸਕਦੀ ਹੈ।
ਰਿਪਲ ਮੇਕਰ 3ਡੀ ਪ੍ਰਿੰਟਿੰਗ ਟੈਕਨੀਕ ਅਤੇ ਪ੍ਰਿੰਟੇਬਲ ਕੌਫੀ ਐਕਸਟਰੈਕਟ ਨੂੰ 'ਰਿਪਲ ਪੌਟ' ਵਿਚ ਸਟੋਰ ਕਰਦਾ ਹੈ, ਜਿਸ ਨਾਲ ਕਸਟਮਾਈਜ਼ ਡਿਜ਼ਾਇਨ ਜਿਵੇਂ ਟੈਕਸਟ ਮੈਸਜ, ਸੈਲਫੀ ਜਾਂ ਪਸੰਦੀਦਾ ਸੈਲੀਬ੍ਰਿਟੀ ਦੀ ਤਸਵੀਰ ਨੂੰ ਬਣਾਇਆ ਜਾ ਸਕਦਾ ਹੈ। ਇਹ ਡਿਵਾਇਸ ਕਿਸੇ ਵੀ ਵੈਬਸਾਈਟ ਜਾਂ ਐਪ ਨਾਲ ਕਨੇਕਟ ਕੀਤਾ ਜਾ ਸਕਦਾ ਹੈ, ਜਿੱਥੇ ਗਾਹਕ ਆਨਲਾਈਨ ਲਾਈਬ੍ਰੇਰੀ ਤੋਂ ਆਪਣੀ ਪਸੰਦ ਦੇ ਡਿਜ਼ਾਇਨ ਦੀ ਚੋਣ ਕਰ ਸਕਦੇ ਹਨ ਜਾਂ ਫਿਰ ਆਪਣੀ ਖੁਦ ਦੀ ਤਸਵੀਰ ਅਪਲੋਡ ਕਰ ਸਕਦੇ ਹਨ।