ਰਾਜਾ ਵੜਿੰਗ ਦੇ ''ਸੁਰਖੀ-ਬਿੰਦੀ'' ਵਾਲੇ ਬਿਆਨ ''ਤੇ ਭੜਕੇ ਬਿੱਟੂ, ਕਿਹਾ- ਮੰਗੋ ਮੁਆਫੀ (ਵੀਡੀਓ)

Thursday, Nov 07, 2024 - 05:24 AM (IST)

ਰਾਜਾ ਵੜਿੰਗ ਦੇ ''ਸੁਰਖੀ-ਬਿੰਦੀ'' ਵਾਲੇ ਬਿਆਨ ''ਤੇ ਭੜਕੇ ਬਿੱਟੂ, ਕਿਹਾ- ਮੰਗੋ ਮੁਆਫੀ (ਵੀਡੀਓ)

ਜਲੰਧਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੀ ਪਤਨੀ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਲੁਧਿਆਣਾ ਤੋਂ ਸਾਬਕਾ ਕਾਂਗਰਸੀ MP ਮੌਜੂਦਾ BJP ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ ਹੈ। ‘ਮੇਰੀ ਘਰਵਾਲੀ ਸਵੇਰੇ ਹੀ ਸੁਰਖੀ-ਬਿੰਦੀ ਲਾ ਕੇ ਨਿੱਕਲ ਜਾਂਦੀ ਆ’ ਰਾਜਾ ਵੜਿੰਗ ਦੀ ਟਿੱਪਣੀ ‘ਤੇ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਉਨ੍ਹਾਂ ਨੂੰ ਨਾਰੀ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

 

ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਸੀ ਕਿ ‘ਮੇਰੀ ਘਰਵਾਲੀ ਸਵੇਰੇ ਹੀ ਸੁਰਖੀ-ਬਿੰਦੀ ਲਾ ਕੇ ਨਿੱਕਲ ਜਾਂਦੀ ਆ’ । BJP ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੀ ਪਤਨੀ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਤੰਜ ਕਸਦਿਆਂ ਕਿਹਾ ਕਿ ਕੰਮਕਾਜੀ ਔਰਤਾਂ ਬਾਰੇ ਰਾਜਾ ਵੜਿੰਗ ਦੀਆਂ ਟਿੱਪਣੀਆਂ ਦੀ ਨਿਖੇਧੀ ਕਰਨੀ ਜ਼ਰੂਰੀ ਹੈ ਕਿਉਂਕਿ ਵੜਿੰਗ ਦਾ ਬਿਆਨ ਨਾ ਸਿਰਫ਼ ਉਸ ਦੀ ਆਪਣੀ ਪਤਨੀ ਦਾ ਨਿਰਾਦਰ ਕਰਦਾ ਹੈ ਸਗੋਂ ਉਸ ਮਾਨਸਿਕਤਾ ਨੂੰ ਵੀ ਉਜਾਗਰ ਕਰਦਾ ਹੈ ਜੋ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਨੂੰ ਘਟਾ ਕੇ ਪੇਸ਼ ਕਰਦੀ ਹੈ।


author

Baljit Singh

Content Editor

Related News