ਉੱਤਰੀ ਇਟਲੀ 'ਚ ਕੇਬਲ ਕਾਰ ਦੁਰਘਟਨਾਗ੍ਰਸਤ, 13 ਲੋਕਾਂ ਦੀ ਮੌਤ

Sunday, May 23, 2021 - 08:32 PM (IST)

ਉੱਤਰੀ ਇਟਲੀ 'ਚ ਕੇਬਲ ਕਾਰ ਦੁਰਘਟਨਾਗ੍ਰਸਤ, 13 ਲੋਕਾਂ ਦੀ ਮੌਤ

ਰੋਮ (ਕੈਂਥ)-ਉੱਤਰੀ ਇਟਲੀ 'ਚ ਇਕ ਖੂਬਸੂਰਤ ਪਹਾੜੀ 'ਚ ਐਤਵਾਰ ਨੂੰ ਕੇਬਲ ਕਾਰ ਦੁਰਘਟਨਾਗ੍ਰਸਤ ਹੋ ਕੇ ਜ਼ਮੀਨ 'ਤੇ ਡਿੱਗ ਗਈ ਅਤੇ ਇਸ ਘਟਨਾ 'ਚ ਘਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਟਲੀ ਦੇ ਫਾਇਰ ਬ੍ਰਿਗੇਡ ਦਸਤੇ ਵੱਲੋਂ ਹਾਦਸੇ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਹਨ।

PunjabKesari

ਇਹ ਵੀ ਪੜ੍ਹੋ-ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ 'ਟ੍ਰਿਪਲ ਮਿਊਟੇਸ਼ਨ' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ

ਇਹ ਕੇਬਲ ਕਾਰ ਮੋਟੋਰੋਨ ਸ਼ਿਖਰ ਦੇ ਨੇੜੇ ਚੀੜ ਦੇ ਦਰੱਖਤਾਂ ਦਰਮਿਆਨ ਦੁਰਘਟਨਾਗ੍ਰਸਤ ਹੋ ਗਈ। ਇਹ ਉਹ ਸਥਾਨ ਹੈ ਜਿਥੋਂ ਲੇਕ ਮੈਜੀਓਰੀ (ਝੀਲ) ਦਿਖਦੀ ਹੈ। ਅਲਪਾਈਨ ਬਚਾਅ ਸੇਵਾ ਦੇ ਬੁਲਾਰੇ ਵਾਲਟਰ ਮਿਲਾਨ ਨੇ ਦੱਸਿਆ ਕਿ ਇਸ ਸਥਾਨ 'ਤੇ ਲਿਫਟ ਦੀ ਤਾਰ ਜ਼ਮੀਨ ਤੋਂ ਕਾਫੀ ਉੱਚਾਈ 'ਤੇ ਹੈ। ਹਾਲਾਂਕਿ ਅਜੇ ਦੁਰਘਟਨਾ ਦੇ ਪਿਛੇ ਦੇ ਕਾਰਣ ਦਾ ਪਤਾ ਨਹੀਂ ਚੱਲ ਪਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਕੇਬਲ ਲਾਈਨ ਦੀ ਮੁਰੰਮਤ 2016 'ਚ ਹੋਈ ਸੀ ਅਤੇ ਕੋਵਿਡ-19 ਮਹਾਮਾਰੀ ਕਾਰਣ ਬੰਦ ਤੋਂ ਬਾਅਦ ਇਸ ਨੂੰ ਹਾਲ ਹੀ 'ਚ ਖੋਲਿਆ ਗਿਆ ਸੀ।

PunjabKesari

ਇਹ ਵੀ ਪੜ੍ਹੋ-ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ, ਹੁਣ ਦੇਣਾ ਪਵੇਗਾ ਜੁਰਮਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News