ਕਾਰੋਬਾਰੀ ਰਿੱਕ ਮਹਿਤਾ ਨੇ ਰਿਪਬਲੀਕਨ ਪਾਰਟੀ ਵਲੋਂ ਜਿੱਤੀ ਪ੍ਰਾਇਮਰੀ ਚੋਣ
Sunday, Jul 12, 2020 - 03:05 AM (IST)

ਵਾਸ਼ਿੰਗਟਨ - ਕਾਰੋਬਾਰੀ ਰਿੱਕ ਮਹਿਤਾ ਅਮਰੀਕਾ ’ਚ ਨਿਊਜਰਸੀ ਸੂਬੇ ਤੋਂ ਸੀਨੇਟ ਦੀ ਸੀਟ ਲਈ ਰਿਪਬਲੀਕਨ ਪਾਰਟੀ ਵਲੋਂ ਪ੍ਰਾਇਮਰੀ ਚੋਣ ਜਿੱਤਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ।
ਨਵੰਬਰ ’ਚ ਹੋਣ ਵਾਲੀਆਂ ਚੋਣਾਂ ’ਚ ਉਨ੍ਹਾਂ ਦਾ ਮੁਕਾਬਲਾ ਡੈਮੋਕ੍ਰੇਟਿਕ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਕੋਰੀ ਬੁਕਰ ਨੇ ਹੋਵੇਗਾ। ਮਹਿਤਾ ਨੇ ਰਿਪਬਲੀਕਨ ਪਾਰਟੀ ’ਚ ਆਪਣੇ ਨੇੜੇ ਮੁਕਾਬਲੇਬਾਜ਼ ਭਾਰਤੀ-ਅਮਰੀਕੀ ਹਰਸ਼ ਸਿੰਘ ਨੂੰ ਲਗਭਗ 13, 743 ਵੋਟਾਂ ਨਾਲ ਹਰਾਇਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਨਿਊਜਰਸੀ ਤੋਂ ਸੀਨੇਟ ਲਈ ਦੋਨੋਂ ਪਾਰਟੀਆਂ ਦੇ ਉਮੀਦਵਾਰ ਕਾਲੇ ਹੋਣਗੇ।