ਬੱਸ ''ਚ ਬਜ਼ੁਰਗ ਮਹਿਲਾ ''ਤੇ ਏਸ਼ੀਅਨ ਸਮਝ ਕੇ ਕੀਤਾ ਹਮਲਾ, ਦੋਸ਼ੀ ਗ੍ਰਿਫ਼ਤਾਰ

Saturday, Apr 17, 2021 - 06:31 PM (IST)

ਬੱਸ ''ਚ ਬਜ਼ੁਰਗ ਮਹਿਲਾ ''ਤੇ ਏਸ਼ੀਅਨ ਸਮਝ ਕੇ ਕੀਤਾ ਹਮਲਾ, ਦੋਸ਼ੀ ਗ੍ਰਿਫ਼ਤਾਰ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿਚ, ਇਕ ਬੱਸ 'ਚ ਤਕਰੀਬਨ 70 ਸਾਲਾਂ ਦੀ ਬਜ਼ੁਰਗ ਮਹਿਲਾ ਨਾਲ ਏਸ਼ੀਅਨ ਸਮਝ ਕੇ ਕੁੱਟਮਾਰ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ 70 ਸਾਲ ਦੀ ਇਕ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਹਮਲੇ ਦੀ ਪੀੜਤ ਬਜ਼ੁਰਗ ਮਹਿਲਾ ਜੋ ਮੈਕਸੀਕਨ ਅਮਰੀਕੀ ਹੈ, ਸ਼ੁੱਕਰਵਾਰ ਨੂੰ ਇਕ ਸਿਟੀ ਬੱਸ ਤੋਂ ਉਤਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਦੌਰਾਨ ਇੱਕ ਹੋਰ ਔਰਤ ਯਾਤਰੀ ਨੇ ਉਸ 'ਤੇ ਚੀਨੀ-ਵਿਰੋਧੀ ਸ਼ਬਦਾਂ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ ਇਸ ਮਹਿਲਾ ਹਮਲਾਵਰ ਨੇ ਬਜ਼ੁਰਗ ਔਰਤ ਨੂੰ ਫੜ ਲਿਆ ਅਤੇ ਉਸ ਨਾਲ ਮਾਰਕੁੱਟ ਕੀਤੀ।

ਬਜ਼ੁਰਗ ਮਹਿਲਾ ਦੇ ਬੇਟੇ ਪੀਟ ਨੇ ਕਿਹਾ ਕਿ ਇਸ ਦੌਰਾਨ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ ਅਤੇ ਇਹ ਕੁੱਟਮਾਰ 911 'ਤੇ ਸੰਪਰਕ ਕਰਨ ਤੋਂ ਬਾਅਦ ਰੁਕੀ। ਪੁਲਸ ਅਨੁਸਾਰ ਇਸ ਹਮਲੇ ਦੇ ਦੋਸ਼ ਵਿਚ ਇਕ 23 ਸਾਲਾ ਯਾਸਮੀਨ ਬੀਸਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

cherry

Content Editor

Related News