ਦਫਤਰੀ ਕੰਪਿਊਟਰਾਂ ''ਤੇ WhatsApp ਦੀ ਵਰਤੋਂ ਨਹੀਂ ਕਰ ਸਕਣਗੇ ਨੌਕਰਸ਼ਾਹ

Wednesday, Oct 23, 2024 - 03:41 PM (IST)

ਦਫਤਰੀ ਕੰਪਿਊਟਰਾਂ ''ਤੇ WhatsApp ਦੀ ਵਰਤੋਂ ਨਹੀਂ ਕਰ ਸਕਣਗੇ ਨੌਕਰਸ਼ਾਹ

ਹਾਂਗਕਾਂਗ : ਹਾਂਗਕਾਂਗ ਸਰਕਾਰ ਨੇ ਸੁਰੱਖਿਆ ਖਤਰਿਆਂ ਦੇ ਡਰੋਂ ਜ਼ਿਆਦਾਤਰ ਨੌਕਰਸ਼ਾਹਾਂ ਦੇ ਦਫਤਰੀ ਕੰਪਿਊਟਰਾਂ 'ਤੇ ਵਟਸਐਪ, ਵੀਚੈਟ ਅਤੇ ਗੂਗਲ ਡਰਾਈਵ ਵਰਗੀਆਂ ਪ੍ਰਸਿੱਧ ਐਪਸ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕਈ ਨੌਕਰਸ਼ਾਹਾਂ ਨੇ ਡਿਜੀਟਲ ਨੀਤੀ ਦਫ਼ਤਰ ਦੇ ਨਵੇਂ ਆਈਟੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਕਾਰਨ ਅਸੁਵਿਧਾ ਦੀ ਸ਼ਿਕਾਇਤ ਕੀਤੀ ਹੈ। ਸਰਕਾਰੀ ਕਰਮਚਾਰੀਆਂ ਨੂੰ ਕੰਮ 'ਤੇ ਆਪਣੇ ਖੁਦ ਦੇ ਡਿਵਾਈਸਾਂ ਤੋਂ ਇਨ੍ਹਾਂ ਐਪਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੇ ਮੈਨੇਜਰ ਤੋਂ ਮਨਜ਼ੂਰੀ ਨਾਲ ਪਾਬੰਦੀਆਂ 'ਚ ਛੋਟ ਵੀ ਮਿਲ ਸਕਦੀ ਹੈ।

ਦਫਤਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਪੋਸਟ ਵਿਚ ਕਿਹਾ ਕਿ ਨੀਤੀ ਦਾ ਉਦੇਸ਼ ਸੰਭਾਵੀ ਤੌਰ 'ਤੇ ਖਤਰਨਾਕ ਲਿੰਕਾਂ ਅਤੇ ਅਟੈਚਮੈਂਟਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣਾ ਹੈ। ਦਫ਼ਤਰ ਨੇ ਇਨ੍ਹਾਂ ਪਾਬੰਦੀਆਂ ਤੋਂ ਪ੍ਰਭਾਵਿਤ ਵਿਭਾਗਾਂ ਨੂੰ ਬਦਲ ਤਲਾਸ਼ਣ ਦਾ ਸੁਝਾਅ ਦਿੱਤਾ ਹੈ। ਹਾਂਗਕਾਂਗ ਸੂਚਨਾ ਤਕਨਾਲੋਜੀ ਐਸੋਸੀਏਸ਼ਨ ਦੇ ਆਨਰੇਰੀ ਪ੍ਰਧਾਨ ਫਰਾਂਸਿਸ ਫੋਂਗ ਨੇ ਕਿਹਾ ਕਿ ਉਹ ਸਰਕਾਰ ਦੀ ਵਿਆਪਕ ਪਹੁੰਚ ਨਾਲ 'ਕੁਝ ਹੱਦ ਤੱਕ ਸਹਿਮਤ' ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਾਈਬਰ ਸੁਰੱਖਿਆ ਦੇ ਖਤਰਿਆਂ ਨੂੰ ਘੱਟ ਕੀਤਾ ਜਾਵੇਗਾ ਤੇ ਡਾਟਾ ਬ੍ਰੀਚ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।


author

Baljit Singh

Content Editor

Related News