ਬ੍ਰਿਟੇਨ ਦੀ ਸੰਸਦ ''ਚ ਤੰਗ ਤੇ ਪ੍ਰੇਸ਼ਾਨ ਕਰਨ ਦੀ ਰਵਾਇਤ : ਜਾਂਚ ਰਿਪੋਰਟ

10/15/2018 8:55:34 PM

ਲੰਡਨ— ਇਕ ਨਵੀਂ ਜਾਂਚ ਨੇ ਸੋਮਵਾਰ ਨੂੰ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਬ੍ਰਿਟੇਨ ਦੀ ਸੰਸਦ 'ਚ ਲੰਬੇ ਸਮੇਂ ਤੋਂ ਉਤਪੀੜਨ ਤੇ ਪ੍ਰੇਸ਼ਾਨ ਕਰਨ ਵਾਲੇ ਕਦਮਾਂ ਨੂੰ ਸਹਿਣ ਕਰਨ ਤੇ ਲੁਕਾਉਣ ਦਾ ਰਵਾਇਤ ਹੈ। ਹਾਊਸ ਆਫ ਕਾਮਨ ਦੀ ਆਗੂ ਐਂਡਰੀਆ ਲੀਡਸਮ ਨੇ ਇਸ ਸਾਲ ਦੀ ਸ਼ੁਰੂਆਤ 'ਚ ਸੰਸਦ ਮੈਂਬਰਾਂ ਤੇ ਸੰਸਦ ਸਟਾਫ ਖਿਲਾਫ ਕਈ ਦੋਸ਼ਾਂ ਵਿਚਾਲੇ ਇਸ ਸੁਤੰਤਰ ਜਾਂਚ ਦੇ ਆਦੇਸ਼ ਦਿੱਤੇ ਸਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਰਵਿਵਹਾਰ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਤਪੀੜਨ ਕੀਤੇ ਜਾਣ ਦੀ ਰਿਪੋਰਟ ਕਰਨ ਵਾਲੇ ਨੂੰ ਕੋਈ ਸੁਰੱਖਿਆ ਨਹੀਂ ਦਿੱਤੀ ਜਾਂਦੀ ਹੈ। ਇਹ ਜਾਂਚ ਰਿਟਾਇਰਡ ਜੱਜ ਡੇਮ ਲੌਰਾ ਕਾਕਸ ਨੇ ਕੀਤੀ ਹੈ। ਇਸ 'ਚ ਉਨ੍ਹਾਂ ਕਿਹਾ ਕਿ ਸੰਸਦ ਦੇ ਕਰਮਚਾਰੀਆਂ ਨੂੰ ਜਿਸ ਸੱਭਿਆਚਾਰ ਤੋਂ ਲੰਘਾਇਆ ਜਾ ਰਿਹਾ ਹੈ ਉਹ ਚੋਟੀ ਤੋਂ ਸ਼ੁਰੂ ਹੁੰਦੀ ਹੈ। ਇਸ ਸਥਿਤੀ 'ਚ ਉਦੋਂ ਤਕ ਕੋਈ ਬਦਲਾਅ ਨਹੀਂ ਹੋ ਸਕਦਾ ਹੈ ਜਦੋਂ ਤਕ ਹਾਊਸ ਆਫ ਕਾਮਨ ਦੇ ਕੁਝ ਸੀਨੀਅਰ ਅਧਿਕਾਰੀਆਂ ਨੂੰ ਹਟਾਇਆ ਨਹੀਂ ਜਾਂਦਾ।
ਕੁਲ 155 ਪੇਜਾਂ ਦੀ ਰਿਪੋਰਟ 'ਚ ਕਾਕਸ ਨੇ ਕਈ ਗੁੰਮਨਾਮ ਲੋਕਾਂ ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ਕਿਹਾ ਹੈ ਕਿ ਅਰਥਪੂਰਨ ਬਦਲਾਅ ਆਉਣ 'ਚ ਕਈ ਪੀੜ੍ਹੀਆਂ ਲੰਘ ਜਾਣਗੀਆਂ। ਇਸ ਰਿਪੋਰਟ ਤੋਂ ਬਾਅਦ ਹਾਊਸ ਕਾਮਨ ਦੇ ਸਪੀਕਰ ਜਾਨ ਬਰਕੋ ਨੇ ਅਸਤੀਫਾ ਦੇਣ ਦਾ ਦਬਾਅ ਵਧਿਆ ਹੈ। ਉਨ੍ਹਾਂ 'ਤੇ ਸਟਾਫ ਨੂੰ ਤੰਗ ਕਰਨ ਦਾ ਦੋਸ਼ ਹੈ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਹੈ। ਹਾਊਸ ਆਫ ਕਾਮਨ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਹ ਤੰਗ ਕਰਨ ਤੇ ਉਤਪੀੜਨ ਦਾ ਸਥਾਨ ਨਹੀਂ ਹੈ ਤੇ ਸਾਡੇ ਲੋਕਾਂ ਦਾ ਕਲਿਆਣ ਸਾਡੀ ਪਹਿਲੀ ਤਰਜੀਹ ਹੈ।


Related News