ਸਪੇਨ 'ਚ ਬਲਦ ਦੌੜ ਦਾ ਆਯੋਜਨ, ਰਿਕਾਰਡ 2 ਲੱਖ ਲੋਕ ਹੋਏ ਸ਼ਾਮਲ (ਤਸਵੀਰਾਂ)

Sunday, Jul 07, 2024 - 11:20 AM (IST)

ਸਪੇਨ 'ਚ ਬਲਦ ਦੌੜ ਦਾ ਆਯੋਜਨ, ਰਿਕਾਰਡ 2 ਲੱਖ ਲੋਕ ਹੋਏ ਸ਼ਾਮਲ (ਤਸਵੀਰਾਂ)

ਬਾਰਸੀਲੋਨਾ- ਸਪੇਨ ਦੇ ਸ਼ਹਿਰ ਪੈਮਪਲੋਨਾ 'ਚ ਸ਼ਨੀਵਾਰ ਤੋਂ ਮਸ਼ਹੂਰ ਸੈਨ ਫਰਮਿਨ ਫੈਸਟੀਵਲ ਸ਼ੁਰੂ ਹੋ ਗਿਆ। ਲਗਭਗ 1700 ਸਾਲ ਪੁਰਾਣੇ ਇਸ ਤਿਉਹਾਰ ਵਿੱਚ ਪਹਿਲੇ ਦਿਨ ਰਿਕਾਰਡ ਦੋ ਲੱਖ ਲੋਕਾਂ ਨੇ ਹਿੱਸਾ ਲਿਆ। ਇਸ ਤਿਉਹਾਰ ਦਾ ਮੁੱਖ ਆਕਰਸ਼ਣ ਬਲਦ ਦੌੜ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ ਦਾ ਪੈਟਰੋਲੀਅਮ ਮੰਤਰੀ ਗ੍ਰਿਫ਼ਤਾਰ; ਔਰਤ ਨਾਲ ਕੁੱਟਮਾਰ ਕਰਨ ਦਾ ਦੋਸ਼

PunjabKesari

ਗਰਮੀਆਂ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਅਤੇ ਸੰਤ ਫਰਮਿਨ ਨੂੰ ਸਮਰਪਿਤ ਇਸ ਤਿਉਹਾਰ ਵਿੱਚ ਲੋਕ ਬਲਦਾਂ ਨਾਲ ਦੌੜਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਬਲਦ ਨਾਲ ਦੌੜਨ ਨਾਲ ਚੰਗੀ ਕਿਸਮਤ ਵਿਚ ਵਾਧਾ ਹੁੰਦਾ ਹੈ। ਇਸ ਵਾਰ 32 ਦੇਸ਼ਾਂ ਦੇ ਲੋਕ ਹਫ਼ਤਾ ਭਰ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਪਹੁੰਚੇ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News