ਪਹਿਲੀ ਯੂਰਪ ਫੇਰੀ 'ਤੇ ਨਿਕਲੇ ਵਿਧਾਇਕ ਨਛੱਤਰ ਪਾਲ, ਇਟਲੀ ਦੇ ਵਿਸ਼ਾਲ ਇਕੱਠ 'ਚ ਦਿੱਤਾ 'ਪੰਜਾਬ ਸੰਭਾਲੋ' ਦਾ ਹੋਕਾ

Friday, Aug 28, 2026 - 07:44 AM (IST)

ਪਹਿਲੀ ਯੂਰਪ ਫੇਰੀ 'ਤੇ ਨਿਕਲੇ ਵਿਧਾਇਕ ਨਛੱਤਰ ਪਾਲ, ਇਟਲੀ ਦੇ ਵਿਸ਼ਾਲ ਇਕੱਠ 'ਚ ਦਿੱਤਾ 'ਪੰਜਾਬ ਸੰਭਾਲੋ' ਦਾ ਹੋਕਾ

ਇਟਲੀ (ਦਲਵੀਰ ਸਿੰਘ ਕੈਂਥ) : ਯੂਰਪ ਦੇ ਵੱਖ-ਵੱਖ ਦੇਸ਼ਾਂ ਆਸਟ੍ਰੀਆ, ਜਰਮਨੀ, ਇੰਗਲੈਂਡ, ਸਪੇਨ, ਗ੍ਰੀਸ ਤੋਂ ਹੁੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਬਹੁਤ ਹੀ ਨਿਡਰ ਅਤੇ ਸੂਝਵਾਨ ਐੱਮ. ਐੱਲ. ਏ. ਡਾ. ਨਛੱਤਰ ਪਾਲ ਨੇ ਇਟਲੀ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੰਭਾਲੋ ਪੰਜਾਬੀਓ ਦਾ ਸੁਨੇਹਾ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਲਈ ਕਿਹਾ। ਇਟਲੀ ਤੋਂ ਪਹਿਲਾਂ ਵੀ ਬਹੁਜਨ ਸਮਾਜ ਪਾਰਟੀ ਦੇ ਐੱਮ. ਐੱਲ. ਏ. ਡਾ. ਨਛੱਤਰ ਪਾਲ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀਆਂ ਨੂੰ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਟਲੀ ਦੀਆਂ ਵੱਖ-ਵੱਖ ਗੁਰੂ ਰਵਿਦਾਸ ਸਭਾਵਾਂ ਵੀ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ। ਵਰਲਡ ਵਾਈਡ ਬਸਪਾ ਟੀਮ ਇਟਲੀ ਅਤੇ ਵੱਖ-ਵੱਖ ਦੇਸ਼ਾਂ ਤੋਂ ਸ਼ਾਮਲ ਸਾਰੇ ਸਾਥੀ ਅਤੇ ਮਾਣਯੋਗ ਐੱਮ. ਐੱਲ. ਏ. ਡਾ. ਨਛੱਤਰ ਪਾਲ ਨੇ ਸ੍ਰੀ ਗੁਰੂ ਰਵਿਦਾਸ ਦਰਬਾਰ, ਬੈਰਗਾਮੋ ਵਿਖੇ ਪਹੁੰਚ ਕੇ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

PunjabKesari

ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਕਾਰਨ ਭਾਰੀ ਤਬਾਹੀ, ਭਾਰਤੀ ਹਵਾਈ ਸੈਨਾ ਦਾ ਜਹਾਜ਼ ਰਾਹਤ ਸਮੱਗਰੀ ਲੈ ਕੇ ਰਵਾਨਾ

ਇਸ ਮੌਕੇ ਦਰਬਾਰ ਵਿਖੇ ਸੰਗਤ ਨਾਲ ਮਿਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਰਬੱਤ ਦੇ ਭਲੇ, ਭਾਈਚਾਰਕ ਏਕਤਾ, ਆਪਸੀ ਪਿਆਰ ਅਤੇ ਸਾਂਝੀਵਾਲਤਾ ਦੀ ਅਰਦਾਸ ਕੀਤੀ ਗਈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾ ਬਰਾਬਰੀ, ਮਨੁੱਖਤਾ, ਸੱਚਾਈ ਅਤੇ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਪਵਿੱਤਰ ਅਵਸਰ ’ਤੇ ਦਰਬਾਰ ਪ੍ਰਬੰਧਕਾਂ ਅਤੇ ਸਮੂਹ ਸੰਗਤ ਵੱਲੋਂ ਵਰਲਡ ਵਾਈਡ ਬਸਪਾ ਦੀਆ ਸ਼ਾਮਲ ਹੋਈਆਂ ਟੀਮਾਂ ਅਤੇ ਡਾ. ਨਛੱਤਰ ਪਾਲ ਦਾ ਸਨਮਾਨ ਅਤੇ ਸਵਾਗਤ ਕੀਤਾ ਗਿਆ। ਵਰਲਡ ਵਾਈਡ ਬਸਪਾ ਟੀਮ ਦੇ ਵੱਖ-ਵੱਖ ਦੇਸ਼ਾਂ ਜਿਵੇਂ ਅਮਰ ਦੜੌਚ ਅਮਰੀਕਾ, ਹਰਜਿੰਦਰ ਖੋਥੜਾ ਅਮਰੀਕਾ, ਰਵੀ ਚੌਹਾਨ ਜਰਮਨੀ, ਗੁਰਮੇਲ ਵਿਰਕ, ਰਾਮ ਸਿੰਘ ਮੇੰਗੜਾ ਫਰਾਂਸ, ਸੰਤੋਖ ਢੀਂਡਸਾ ਸਪੇਨ, ਲੇਖ ਰਾਜ ਗ੍ਰੀਸ ,ਅਮਰਜੀਤ ਰੱਲ, ਰੋਮ ਪ੍ਰੇਮਜੀਤ ਸਲੇਰਨੋ, ਸ਼ਿੰਗਾਰਾ ਰਾਮ ਜੰਡਾਲੀ, ਮਦਨ ਮੋਹਨ ਬੰਗੜ, ਰਾਮ ਲੁਭਾਇਆ ਕੈਂਥ, ਗੁਰਬਖਸ਼ ਜੱਸਲ, ਸਿੰਗਰ ਰਾਜ ਦੱਦਰਾਲ, ਸੋਡੀ ਮੱਲਭਜਨ ਬੰਗੜ ਤੇ ਬੀਟੂ ਬਿਲਗਾ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਅਮਰ ਦੜੌਚ ਅਮਰੀਕਾ ਅਤੇ ਹਰਜਿੰਦਰ ਖੋਥੜਾ ਅਮਰੀਕਾ ਵੱਲੋ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਸਟੇਜ ਸਕੱਤਰ ਦੇ ਤੌਰ ਤੇ ਮਨਦੀਪ ਇਟਲੀ ਨੇ ਆਪਣੀ ਭੂਮਿਕਾ ਨਿਭਾਈ। ਪ੍ਰਭਦਿਆਲ ਇਟਲੀ ਵੱਲੋਂ ਵੱਖ-ਵੱਖ ਦੇਸ਼ਾਂ ਅਤੇ ਇਟਲੀ ਤੋਂ ਸ਼ਾਮਿਲ ਹੋਏ ਸਾਰੇ ਸਾਥੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News