ਭੈਣ ਨੇ ਭਰਾ ਦੇ ਪੰਜਵੇਂ ਬੱਚੇ ਨੂੰ ਜਨਮ ਦੇ ਕੇ ''ਸੁਪਨਾ'' ਕੀਤਾ ਪੂਰਾ, ਬਣੀ ਚਰਚਾ ਦਾ ਵਿਸ਼ਾ (ਤਸਵੀਰਾਂ)

Sunday, Apr 25, 2021 - 06:56 PM (IST)

ਵਾਸ਼ਿੰਗਟਨ (ਬਿਊਰੋ): ਸਮਾਜ ਵਿਚ ਭੈਣ-ਭਰਾ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਇਕ ਸਕੀ ਭੈਣ ਨੇ ਆਪਣੇ ਹੀ ਵੱਡੇ ਭਰਾ ਦੇ ਬੱਚੇ ਨੂੰ ਜਨਮ ਦਿੱਤਾ ਹੈ।ਇਹ ਸੁਣਨ ਵਿਚ ਅਜੀਬ ਲੱਗੇ ਪਰ ਅਮਰੀਕਾ ਦੇ ਵਾਸ਼ਿੰਗਟਨ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਭੈਣ ਨੇ ਭਰਾ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ। ਪੂਰੇ ਅਮਰੀਕਾ ਵਿਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PunjabKesari

ਡੇਲੀ ਮੇਲ ਦੀ ਖ਼ਬਰ ਮੁਤਾਬਕ ਇਕ ਸ਼ਖਸ ਦੇ ਪਹਿਲਾਂ ਤੋਂ ਹੀ ਚਾਰ ਬੱਚੇ ਸਨ ਪਰ ਉਸ ਨੂੰ ਪੰਜਵੇਂ ਬੱਚੇ ਦੀ ਇੱਛਾ ਸੀ। ਕਿਉਂਕਿ ਉਸ ਨੂੰ ਲੱਗਦਾ ਸੀ ਕਿ ਪੰਜਵੇਂ ਬੱਚੇ ਦੇ ਆਉਣ ਨਾਲ ਉਸ ਦਾ ਪਰਿਵਾਰ ਪੂਰਾ ਹੋਵੇਗਾ।ਉੱਧਰ ਮੈਡੀਕਲ ਮੁਸ਼ਕਲਾਂ ਕਾਰਨ ਉਸ ਦੀ ਪਤਨੀ ਪੰਜਵੇਂ ਬੱਚੇ ਨੂੰ ਜਨਮ ਨਹੀਂ ਸੀ ਦੇ ਸਕਦੀ। ਫਿਰ ਆਪਣੇ ਸਕੇ ਭਰਾ ਦੀ ਇੱਛਾ ਨੂੰ ਪੂਰਾ ਕਰਨ ਲਈ 27 ਸਾਲਾ ਭੈਣ ਹਿਲਡੇ ਪੇਰਿੰਗਰੇ ਨੇ ਵੱਡਾ ਫ਼ੈਸਲਾ ਲਿਆ ਅਤੇ ਇਸ ਲਈ ਸਰੋਗੇਸੀ ਜ਼ਰੀਏ ਗਰਭਵਤੀ ਹੋਈ। ਆਖਿਰ ਉਸ ਨੇ ਆਪਣੇ ਸਕੇ ਭਰਾ ਦੇ ਬੱਚੇ ਨੂੰ ਜਨਮ ਦਿੱਤਾ ਅਤੇ ਡਿਲੀਵਰੀ ਦੇ ਬਾਅਦ ਮਹਿਲਾ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਪੰਜਵਾਂ ਬੱਚਾ ਸੌਂਪ ਦਿੱਤਾ।

PunjabKesari

ਇੱਥੇ ਦੱਸ ਦਈਏ ਕਿ ਹਿਲਡੇ ਪੇਰਿੰਗਰੇ ਨੇ ਜਨਵਰੀ 2021 ਵਿਚ ਆਪਣੇ 35 ਸਾਲਾ ਭਾਰਾ ਇਵਾਨ ਸ਼ੇਲੀ ਅਤੇ ਉਸ ਦੀ 33 ਸਾਲਾ ਪਤਨੀ ਕੇਲਸੇਯ ਦੇ ਪੰਜਵੇਂ ਬੱਚੇ ਨੂੰ ਜਨਮ ਦਿੱਤਾ ਸੀ। ਅਨੋਖੇ ਢੰਗ ਨਾਲ ਦੁਨੀਆ ਵਿਚ ਆਉਣ ਵਾਲੇ ਇਸ ਬੱਚੇ ਨਾਲ ਪੂਰੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਭੈਣ ਹਿਲਡੇ ਦੀ ਗਰਭਅਵਸਥਾ ਦਾ ਪੂਰਾ ਖਰਚਾ ਭਰਾ ਨੇ ਹੀ ਚੁੱਕਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਨੇ 3 ਅਤੀ ਆਧੁਨਿਕ ਨੇਵੀ ਜਹਾਜ਼ ਸੇਵਾ 'ਚ ਕੀਤੇ ਸ਼ਾਮਲ

ਇਸ ਕਹਾਣੀ ਵਿਚ ਇਕ ਦਿਲਚਸਪ ਗੱਲ ਇਹ ਵੀ ਰਹੀ ਕਿ ਹਿਲਡੇ ਪਹਿਲਾਂ ਤੋਂ ਹੀ ਵਿਆਹੁਤਾ ਹੈ ਅਤੇ ਉਸ ਦੇ ਵੀ ਤਿੰਨ ਬੱਚੇ ਹਨ। ਬਾਵਜੂਦ ਇਸ ਦੇ ਹਿਲਡੇ ਨੇ ਸਰੋਗੇਸੀ ਜ਼ਰੀਏ ਗਰਭਵਤੀ ਹੋਣ ਦਾ ਫ਼ੈਸਲਾ ਲਿਆ। ਇਸ ਤਕਨੀਕ ਜ਼ਰੀਏ ਉਹ ਆਪਣੇ ਭਰਾ ਨੂੰ ਉਹਨਾਂ ਦਾ ਪੰਜਵਾਂ ਬੱਚਾ ਦੇਣ ਵਿਚ ਸਫਲ ਰਹੀ। ਡੇਲੀ ਮੇਲ ਦੇ ਮੁਤਾਬਕ ਪਰਿਵਾਰ ਬੱਚੇ ਲਈ ਸਾਲ 2020 ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ। ਮੈਡੀਕਲ ਸਾਈਂਸ ਵਿਚ ਹੋਈ ਤਰੱਕੀ ਦੇ ਕਾਰਨ ਇਹ ਸੰਭਵ ਹੋ ਸਕਿਆ। ਹੁਣ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਹੈ। ਇਸ ਘਟਨਾ ਦੀ ਹਰ ਪਾਸੇ ਚਰਚਾ ਹੈ। ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਹੈ।

PunjabKesari

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News