ਸਰਕਾਰ ਦੀ ਅਗਵਾਈ ਕਰ ਸਕਦੈ ਬਰਾਦਰ, ਕਾਬੁਲ ਹੀ ਹੋਵੇਗੀ ਰਾਜਧਾਨੀ

Saturday, Sep 04, 2021 - 03:09 AM (IST)

ਸਰਕਾਰ ਦੀ ਅਗਵਾਈ ਕਰ ਸਕਦੈ ਬਰਾਦਰ, ਕਾਬੁਲ ਹੀ ਹੋਵੇਗੀ ਰਾਜਧਾਨੀ

ਕਾਬੁਲ- ਅਫਗਾਨਿਸਤਾਨ ਵਿਚ ਨਵੀਂ ਸਰਕਾਰ ਦਾ ਗਠਨ ਸ਼ਨੀਵਾਰ ਨੂੰ ਹੋ ਸਕਦਾ ਹੈ। ਤਾਲਿਬਾਨ ਨੇ ਨਵੀਂ ਅਫਗਾਨ ਸਰਕਾਰ ਬਾਰੇ ਮੀਡੀਆ ਰਿਪੋਰਟਾਂ ਨੂੰ ਖਾਰਿਜ਼ ਕੀਤਾ ਹੈ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਦਾ ਅਧਿਕਾਰਕ ਐਲਾਨ ਸ਼ੁੱਕਰਵਾਰ ਦੇ ਬਾਅਦ ਕੀਤਾ ਜਾਏਗਾ। ਮੁਜਾਹਿਦ ਨੇ ਕਿਹਾ ਕਿ ਨਵੇਂ ਮੰਤਰੀ ਮੰਡਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਹੈ। ਇਹ ਸਿਰਫ ਅਫਵਾਹਾਂ ਹਨ। ਮੁਜਾਹਿਦ ਦਾ ਕਹਿਣਾ ਹੈ ਕਿ ਤਾਲਿਬਾਨ ਵਲੋਂ ਇਕ ਨਵੀਂ ਅਫਗਾਨ ਸਰਕਾਰ ਦੇ ਗਠਨ ਦਾ ਐਲਾਨ ਸ਼ੁੱਕਰਵਾਰ ਨੂੰ ਕੀਤੀ ਜਾਣੀ ਸੀ, ਪਰ ਹੁਣ ਇਸ ਵਿਚ ਇਕ ਦਿਨ ਦੀ ਦੇਰੀ ਹੋ ਗਈ ਹੈ। ਨਵੀਂ ਸਰਕਾਰ ਦੇ ਗਠਨ ਦਾ ਐਲਾਨ ਹੁਣ ਸ਼ਨੀਵਾਰ ਨੂੰ ਕੀਤਾ ਜਾਏਗਾ।

ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)


ਉਧਰ, ਨਵੀਆਂ ਖਬਰਾਂ ਮੁਤਾਬਕ ਤਾਲਿਬਾਨ ਦੇ ਸਿਆਸੀ ਦਫਤਰ ਦੇ ਪ੍ਰਮੁੱਖ ਅਬਦੁੱਲ ਗਨੀ ਬਰਾਦਰ ਹੀ ਨਵੀਂ ਅਫਗਾਨ ਸਰਕਾਰ ਦੀ ਅਗਵਾਈ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਮੂਵਮੈਂਟ ਦੇ ਸਵ. ਸੰਸਥਾਪਕ ਦੇ ਬੇਟੇ ਮੁੱਲਾ ਮੁਹੰਮਦ ਯਾਕੂਬ ਅਤੇ ਤਾਲਿਬਾਨ ਦੇ ਬੁਲਾਰੇ ਸ਼ੇਰ ਮੁਹੰਮਦ ਅੱਬਾਸ ਸਟੇਨਕਜਈ ਸਰਕਾਰ 'ਚ ਸੀਨੀਅਰ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਬਰਾਦਰ ਨੂੰ ਵਿਦੇਸ਼ ਮੰਤਰੀ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ ਜਦਕਿ ਯਾਕੂਬ ਰੱਖਿਆ ਮੰਤਰੀ ਬਣਨਗੇ।

ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News