ਪਾਕਿਸਤਾਨ ''ਚ ਦੋ ਨਿਊਜ਼ ਚੈਨਲਾਂ ਦੇ ਪ੍ਰਸਾਰਣ ''ਤੇ ਲਾਈ ਗਈ 3 ਦਿਨਾਂ ਲਈ ਪਾਬੰਦੀ

Friday, Sep 16, 2022 - 01:45 PM (IST)

ਪਾਕਿਸਤਾਨ ''ਚ ਦੋ ਨਿਊਜ਼ ਚੈਨਲਾਂ ਦੇ ਪ੍ਰਸਾਰਣ ''ਤੇ ਲਾਈ ਗਈ 3 ਦਿਨਾਂ ਲਈ ਪਾਬੰਦੀ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਨੇ ਸਿੱਧਾ ਦਿਖਾਏ ਜਾਣ ਵਾਲੇ (ਲਾਈਵ) ਭਾਸ਼ਣਾਂ 'ਤੇ ਕੰਟਰੋਲ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ 2 ਨਿਊਜ਼ ਚੈਨਲਾਂ 'ਏਆਰਵਾਈ ਨਿਊਜ਼' ਅਤੇ 'ਬੋਲ ਨਿਊਜ਼' ਦੇ ਪ੍ਰਸਾਰਣ 'ਤੇ 3 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਦੋਵੇਂ ਟੀਵੀ ਚੈਨਲਾਂ ਨੇ ਪ੍ਰਭਾਵੀ ਮਾਪਦੰਡ 'ਟਾਈਮ ਡਿਲੇ ਮੈਕੇਨਿਜ਼ਮ' ਦੀ ਪਾਲਣਾ ਕੀਤੇ ਬਿਨਾਂ ਪ੍ਰਸਾਰਣ ਜਾਰੀ ਰੱਖ ਕੇ ਇਸ ਸਬੰਧ 'ਚ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ। PEMRA ਨੇ ਬਿਆਨਾਂ ਅਤੇ ਭਾਸ਼ਣਾਂ ਨੂੰ ਸੰਪਾਦਿਤ ਕਰਨ ਲਈ ਇੱਕ ਸਿਸਟਮ ਬਣਾਉਣ ਦੇ ਆਪਣੇ ਪਿਛਲੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋਵਾਂ ਚੈਨਲਾਂ ਨੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, 'ਲਿਖਤੀ ਜਵਾਬ ਅਤੇ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ, ਦੋਵਾਂ ਚੈਨਲਾਂ ਦੇ ਪ੍ਰਸਾਰਣ ਨੂੰ 3 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਕੇਬਲ ਆਪਰੇਟਰਾਂ ਨੂੰ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।'

ਸੰਸਥਾ ਨੇ ਇਹ ਵੀ ਕਿਹਾ ਕਿ ਦੋਵਾਂ ਟੀਵੀ ਚੈਨਲਾਂ ਦੇ ਸੀ.ਈ.ਓਜ਼. ਨੂੰ ਵਿਅਕਤੀਗਤ ਤੌਰ 'ਤੇ ਤਲਬ ਕੀਤਾ ਗਿਆ, ਹਾਲਾਂਕਿ ਉਨ੍ਹਾਂ ਨੇ ਆਪਣੇ ਜਵਾਬ ਦਾਖਲ ਕੀਤੇ ਅਤੇ ਸੁਣਵਾਈ ਦੌਰਾਨ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਜਥੇਬੰਦੀ ਨੇ 5 ਸਤੰਬਰ ਨੂੰ ਸਾਰੇ ਟੀਵੀ ਚੈਨਲਾਂ ਨੂੰ ਸਰਕਾਰੀ ਅਦਾਰਿਆਂ ਖ਼ਿਲਾਫ਼ ਕਿਸੇ ਵੀ ਸਮੱਗਰੀ ਦਾ ਪ੍ਰਸਾਰਿਤ ਕਰਨ ਲਈ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ ਅਤੇ ਇਸ ਸਬੰਧੀ ਕਾਰਵਾਈ ਤੋਂ ਬਚਣ ਲਈ ‘ਟਾਈਮ ਡਿਲੇ ਮੈਕੇਨਿਜ਼ਮ’ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਸੀ। ਸੰਸਥਾ ਨੇ ਕਿਹਾ ਸੀ, 'ਇਹ ਦੇਖਿਆ ਗਿਆ ਹੈ ਕਿ ਸੈਟੇਲਾਈਟ ਟੀਵੀ ਚੈਨਲ ਕਿਸੇ ਜਨਤਕ ਸਭਾ ਅਤੇ ਉਸ ਵਿੱਚ ਦਿੱਤੇ ਗਏ ਭਾਸ਼ਣਾਂ ਨੂੰ ਕਵਰੇਜ ਦਿੰਦੇ ਸਮੇਂ ਬਿਨਾਂ ਕਿਸੇ ਸੰਪਾਦਕੀ ਕੰਟਰੋਲ ਦੇ ਅਣਉਚਿਤ ਜਾਂ ਇਤਰਾਜ਼ਯੋਗ ਵਿਚਾਰ ਪ੍ਰਸਾਰਿਤ ਕਰਦੇ ਹਨ। ਉਹ ਪ੍ਰਭਾਵੀ ਟਾਇਮ ਡਿਲੇ ਮੈਕੇਨਿਜ਼ਮ ਦੀ ਵਰਤੋਂ ਕਰਨ, ਜਿਸ ਰਾਹੀਂ ਅਜਿਹੇ ਅਣਚਾਹੇ ਵਿਚਾਰਾਂ ਜਾਂ ਬਿਆਨਾਂ ਨੂੰ ਹਟਾਇਆ ਜਾ ਸਕਦਾ ਹੈ, ਜਿਸ ਨਾਸ ਸਰਕਾਰੀ ਸੰਸਥਾਵਾਂ ਦੀ ਬਦਨਾਮੀ ਹੁੰਦੀ ਹੈ ਜਾਂ ਉਨ੍ਹਾਂ ਦੇ ਅਕਸ 'ਤੇ ਪ੍ਰਭਾਵ ਪੈਂਦਾ ਹੈ।'


author

cherry

Content Editor

Related News