ਚੈਰਿਟੀ ਲਈ ਔਰਤ ਨੇ ਅਪਣਾਇਆ ਅਨੋਖਾ ਤਰੀਕਾ, ਦੌੜ ਕੇ ਮੀਲਾਂ ਦਾ ਸਫਰ ਕਰੇਗੀ ਤੈਅ

Tuesday, Dec 10, 2019 - 11:23 AM (IST)

ਚੈਰਿਟੀ ਲਈ ਔਰਤ ਨੇ ਅਪਣਾਇਆ ਅਨੋਖਾ ਤਰੀਕਾ, ਦੌੜ ਕੇ ਮੀਲਾਂ ਦਾ ਸਫਰ ਕਰੇਗੀ ਤੈਅ

ਲੰਡਨ (ਬਿਊਰੋ): ਬਿ੍ਟੇਨ ਦੀ 73 ਸਾਲਾ ਰੋਜ਼ੀ ਸਵੇਲ ਪੋਪ (Rosie Swale Pope) ਇੰਗਲੈਂਡ ਤੋਂ ਨੇਪਾਲ ਦੌੜ ਕੇ ਜਾ ਰਹੀ ਹੈ। 6,000 ਮੀਲ ਦੀ ਦੂਰੀ ਤੈਅ ਕਰਨ ਦੇ ਪਿੱਛੇ ਉਸ ਦਾ ਉਦੇਸ਼ ਚੈਰਿਟੀ ਦੇ ਜ਼ਰੀਏ ਨੇਪਾਲ ਦੇ ਭੂਚਾਲ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਹੈ ਜੋ 2015 ਵਿਚ ਵਿਨਾਸ਼ਕਾਰੀ ਭੂਚਾਲ ਵਿਚ ਤਬਾਹ ਹੋ ਗਏ ਸਨ । ਉਹ ਐਤਵਾਰ ਨੂੰ ਇਸਤਾਂਬੁਲ ਪਹੁੰਚੀ। ਰੋਜ਼ੀ ਨੇ ਦੱਸਿਆ ਕਿ ਉਹਨਾਂ ਨੇ 2018 ਵਿਚ 'ਰਨ ਰੋਜ਼ੀ ਰਨ' ਕੈਂਪੇਨ ਦੇ ਤਹਿਤ ਦੁਨੀਆ ਭਰ ਵਿਚ ਦੌੜਨਾ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 12 ਦੇਸ਼ ਪਾਰ ਕਰ ਚੁੱਕੀ ਹੈ। ਰੋਜ਼ੀ ਨੇ ਕਿਹਾ,''ਮੈਂ ਕਦੇ ਨਹੀਂ ਜਾਣਦੀ ਕਿਹੜੀ ਰਾਤ ਕਿੱਥੇ ਸੌਂਦੀ ਹਾਂ। ਮੈਂ ਮੈਦਾਨ ਵਿਚ ਸੌਂਦੀ ਹਾਂ, ਕਦੇ-ਕਦੇ ਗਲੀਆਂ ਵਿਚ। ਸਵੇਰੇ ਉੱਠਦੀ ਹਾਂ ਅਤੇ ਦੌੜਨਾ ਸ਼ੁਰੂ ਕਰਦੀ ਹਾਂ। ਮੈਂ ਉਹਨਾਂ ਲੋਕਾਂ ਨੂੰ ਮਿਲਦੀ ਹਾਂ, ਜਿਹਨਾਂ ਨਾਲ ਮੈਂ ਦੁਬਾਰਾ ਕਦੇ ਨਹੀਂ ਮਿਲ ਸਕਾਂਗੀ।'' 

 

ਰੋਜ਼ੀ ਦਾ ਅਗਲਾ ਸਟਾਪ ਜਾਰਜੀਆ ਵਿਚ ਹੋਵੇਗਾ। ਉਹ ਰੋਜ਼ਾਨਾ ਕਰੀਬ 20 ਕਿਲੋਮੀਟਰ ਦੌੜਦੀ ਹੈ ਅਤੇ ਲੋਕਾਂ ਤੋਂ ਮਦਦ ਮੰਗਦੀ ਹੈ। ਉਹ ਇਕ ਟ੍ਰਾਲੀ ਬੰਨ੍ਹ ਕੇ ਦੌੜਦੀ ਹੈ, ਜਿਸ ਵਿਚ ਆਪਣੀ ਲੋੜ ਦਾ ਸਾਮਾਨ ਰੱਖਦੀ ਹੈ। ਰੋਜ਼ੀ ਖੁਦ ਦੀ ਪਛਾਣ ਇਕ ਸਧਾਰਨ ਸੀਨੀਅਰ ਸਿਟੀਜ਼ਨ ਦੇ ਰੂਪ ਵਿਚ ਦਿੰਦੀ ਹੈ ਪਰ ਉਹਨਾਂ ਨੇ ਪੂਰੀ ਦੁਨੀਆ ਵਿਚ ਰਿਸ਼ਤੇ ਬਣਾਏ ਹਨ। ਆਪਣੇ ਸਫਰ ਨੂੰ ਲੈ ਕੇ ਰੋਜ਼ੀ ਦਾ ਕਹਿਣਾ ਹੈ,''ਇਹ ਜ਼ਿੰਦਗੀ ਨੂੰ ਕੁਝ ਜ਼ਿਆਦਾ ਦੇਣ ਦਾ ਤਰੀਕਾ ਹੈ ਕਿਉਂਕਿ ਤੁਸੀਂ ਦੁਨੀਆ ਵਿਚ ਆਉਣ ਅਤੇ ਇਸ ਤੋਂ ਬਾਹਰ ਜਾਣ ਦਾ ਇੰਤਜ਼ਾਰ ਨਹੀਂ ਕਰਦੇ ਹੋ।''

ਜ਼ਿਕਰਯੋਗ ਹੈ ਕਿ ਰੋਜ਼ੀ ਦੀ ਪਛਾਣ ਦੁਨੀਆ ਦੇ ਸਭ ਤੋਂ ਲੰਬੇ ਸਿੰਗਲ ਦੌੜਾਕਾਂ ਵਿਚ ਵੀ ਹੈ। ਉਹ 2004 ਵਿਚ ਚੈਰਿਟੀ ਲਈ ਪੈਸਾ ਇੱਕਠਾ ਕਰਨ ਲਈ ਦੁਨੀਆ ਭਰ ਵਿਚ ਦੌੜੀ। 2015 ਵਿਚ ਉਹ ਪੂਰੇ ਅਮਰੀਕਾ ਭਰ ਵਿਚ ਦੌੜ ਚੁੱਕੀ ਹੈ। ਇਹੀ ਨਹੀਂ ਯੂਕੇ ਤੋਂ ਲੈ ਕੇ ਯੂ.ਐੱਸ. ਤੱਕ ਦਾ ਸਫਰ ਉਹਨਾਂ ਨੇ 17 ਫੁੱਟ ਦੀ ਕਿਸ਼ਤੀ ਵਿਚ ਕੀਤਾ। ਉਹਨਾਂ ਨੇ ਆਪਣੇ ਮਰਹੂਮ ਪਤੀ ਕਲਾਈਵ ਦੇ ਸਨਮਾਨ ਵਿਚ ਨਿਊਯਾਰਕ ਤੋਂ ਸਾਨ ਫ੍ਰਾਂਸਿਸਕੋ ਤੱਕ ਦੌੜ ਪੂਰੀ ਕੀਤੀ ਹੈ। ਕਲਾਈਵ ਦਾ ਦੇਹਾਂਤ ਪ੍ਰੋਸਟੇਟ ਕੈਂਸਰ ਦੇ ਕਾਰਨ ਹੋਇਆ ਸੀ।


author

Vandana

Content Editor

Related News