ਭਾਰਤੀ ਮੂਲ ਦੇ ਡਾਕਟਰ ਨੇ ਬਚਾਈ ਕੋਰੋਨਾ ਪੀੜਤ ਬ੍ਰਿਟਿਸ਼ ਮਹਿਲਾ ਦੀ ਜਾਨ

5/17/2020 5:23:54 PM

ਲੰਡਨ (ਬਿਊਰੋ):ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਬ੍ਰਿਟੇਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਦੌਰਾਨ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ 2 ਮਹੀਨੇ ਤੋਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਇਕ ਮਹਿਲਾ ਦੀ ਜਾਨ ਬਚਾਈ ਹੈ। 35 ਸਾਲਾ ਇਸ ਮਹਿਲਾ ਦੀ ਖਰਾਬ ਹੁੰਦੀ ਸਥਿਤੀ ਨੂੰ ਦੇਖਦੇ ਹੋਏ ਡਾਕਟਰਾਂ ਨੇ 58 ਦਿਨ ਪਹਿਲਾਂ ਉਸ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਸੀ। ਉਸ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਸੀ ਕਿ ਉਸ ਨੇ ਵੈਂਟੀਲੇਟਰ 'ਤੇ ਰਹਿੰਦਿਆਂ ਇਕ ਸ਼ਬਦ ਵੀ ਨਹੀਂ ਬੋਲਿਆ ਸੀ।

PunjabKesari

ਸਾਊਥੈਂਪਟਨ ਜਨਰਲ ਹਸਪਤਾਲ ਦੇ ਡਾਕਟਰ ਸੰਜੈ ਗੁਪਤਾ ਨੇ ਦੱਸਿਆ ਕਿ ਮਹਿਲਾ ਨੂੰ ਹਾਲੇ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ। ਭਾਵੇਂਕਿ ਉਹ ਪਹਿਲਾਂ ਨਾਲੋਂ ਕਾਫੀ ਚੰਗਾ ਮਹਿਸੂਸ ਕਰ ਰਹੀ ਹੈ। ਇਨਫੈਕਸ਼ਨ ਦੇ ਕਾਰਨ ਮਹਿਲਾ ਦੇ ਸਰੀਰ ਵਿਚ ਬਿਲਕੁੱਲ ਵੀ ਤਾਕਤ ਨਹੀਂ ਹੈ। ਸਾਹ ਲੈਣ ਲਈ ਉਸ ਨੂੰ ਵੈਂਟੀਲੇਟਰ ਦਾ ਸਹਾਰਾ ਦਿੱਤਾ ਗਿਆ ਹੈ। ਡਾਕਟਰ ਸੰਜੈ ਨੇ ਕਿਹਾ ਕਿ ਮਹਿਲਾ ਪਿਛਲੇ 2 ਮਹੀਨੇ ਤੋਂ ਵੈਂਟੀਲੇਟਰ 'ਤੇ ਸੀ ਜਿਸ ਕਾਰਨ ਉਸ ਦਾ ਡਾਯਾਫ੍ਰਾਮ ਕਮਜ਼ੋਰ ਹੋ ਗਿਆ ਹੈ। ਜਿਹੜੇ ਮਰੀਜ਼ ਲੰਬੇ ਸਮੇਂ ਤੱਕ ਆਈ.ਸੀ.ਯੂ. ਵਿਚ ਰਹਿੰਦੇ ਹਨ ਉਹਨਾਂ ਨੂੰ ਹੌਲੀ-ਹੌਲੀ ਖੁੱਲ੍ਹੀ ਹਵਾ ਵਿਚ ਸਾਹ ਲੈਣਾ ਅਤੇ ਤੁਰਨਾ ਸਿਖਾਇਆ ਜਾਂਦਾ ਹੈ। ਇਸ ਮਹਿਲਾ ਨੂੰ ਵੀ ਥੋੜ੍ਹੇ ਦਿਨਾਂ ਦੇ ਬਾਅਦ ਵੈਂਟੀਲੇਟਰ ਤੋਂ ਹਟਾ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਸੀਂ ਮਰਨਾ ਪਸੰਦ ਕਰਾਂਗੇ ਪਰ ਧਰਮ ਨਹੀਂ ਬਦਲਾਂਗੇ : ਪਾਕਿ ਹਿੰਦੂ ਭਾਈਚਾਰਾ

ਇੰਗਲੈਂਡ ਵਿਚ ਕੋਰੋਨਾ ਮਰੀਜ਼ਾਂ ਸੰਬੰਧੀ ਕੀਤੇ ਗਏ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵੈਂਟੀਲੇਟਰ 'ਤੇ ਮਰੀਜ਼ਾਂ ਦੀ ਮੌਤ ਦਰ 50 ਫੀਸਦੀ ਤੋਂ ਵੱਧ ਰਹੀ ਹੈ। ਭਾਵੇਂਕਿ ਕਈ ਲੋਕਾਂ ਨੇ ਇਸ ਰਿਸਰਚ 'ਤੇ ਸਵਾਲ ਕੀਤੇ ਹਨ। ਕਈ ਡਾਕਟਰਾਂ ਨੇ ਵੀ ਇਸ ਰਿਪੋਰਟ ਦਾ ਵਿਰੋਧ ਕੀਤਾ ਹੈ।ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਵਾਇਰਸ ਕਾਰਨ ਹੁਣ ਤੱਕ 34,466 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 240,161 ਪੀੜਤ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana