ਬ੍ਰਿਟਿਸ਼ ਯੂਨੀਵਰਸਿਟੀ ''ਚ ਮਚਿਆ ਬਵਾਲ, ਕੁੜੀਆਂ ਨੇ ਸੋਸ਼ਲ ਮੀਡੀਆ ''ਤੇ ਕੀਤੇ ਸਰੀਰਕ ਸ਼ੋਸ਼ਣ ਦੇ ਖ਼ੁਲਾਸੇ

07/14/2020 6:23:55 PM

ਲੰਡਨ (ਬਿਊਰੋ): ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਵੱਕਾਰੀ ਯੂਨੀਵਰਸਿਟੀਆਂ ਵਿਚੋਂ ਇਕ ਸੈਂਟ ਐਂਡਰੀਊਜ਼ ਯੂਨੀਵਰਸਿਟੀ ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰ ਗਈ ਹੈ। ਦਰਜਨਾਂ ਵਿਦਿਆਰਥਣਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਹੱਡਬੀਤੀ ਸੁਣਾਉਂਦਿਆਂ ਹੋਇਆ ਕਿਹਾ ਹੈ ਕਿ ਕੈਂਪਸ ਵਿਚ ਉਹਨਾਂ ਦੇ ਨਾਲ ਬਲਾਤਕਾਰ ਹੋਇਆ ਹੈ। ਇੰਸਟਾਗ੍ਰਾਮ 'ਤੇ 'ਸੈਂਟ ਐਂਡਰੀਊਜ਼ ਸਰਵਾਈਵਰ' ਨਾਮ ਨਾਲ ਇਕ ਪੇਜ ਬਣਾਇਆ ਗਿਆ ਹੈ ਜਿਸ ਵਿਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਪਛਾਣ ਲੁਕੋ ਕੇ ਆਪਣੀ ਕਹਾਣੀ ਬਿਆਨ ਕੀਤੀ ਹੈ। ਹੁਣ ਤੱਕ 20 ਤੋਂ ਵਧੇਰੇ ਕੁੜੀਆਂ ਆਪਣੇ ਕੌੜੇ ਅਨੁਭਵ ਸਾਂਝੇ ਕਰ ਚੁੱਕੀਆਂ ਹਨ। ਉਹਨਾਂ ਦੇ ਨਾਲ ਬਲਾਤਕਾਰ, ਕੁੱਟਮਾਰ, ਜ਼ਬਰਦਸਤੀ ਅਤੇ ਛੇੜਛਾੜ ਜਿਹੀਆਂ ਘਟਨਾਵਾਂ ਵਾਪਰੀਆਂ ਹਨ।

PunjabKesari

ਯੂਨੀਵਰਸਿਟੀ ਬੁਲਾਰੇ ਦੇ ਮੁਤਾਬਕ ਜਿਸ ਨੇ ਇੰਸਟਾਗ੍ਰਾਮ 'ਤੇ ਇਹ ਪੇਜ ਬਣਾਇਆ ਹੈ ਉਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਪ੍ਰਸ਼ਾਸਨ ਵਿਦਿਆਰਥਣਾਂ ਦੀ ਮਦਦ ਅਤੇ ਕਾਊਂਸਲਿੰਗ ਕਰਨ ਲਈ ਵੀ ਅੱਗੇ ਆਇਆ ਹੈ। ਪੁਲਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਅਗਲੇ ਸੈਸ਼ਨ ਤੋਂ ਇਕ ਲਾਜ਼ਮੀ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਦੇ ਢੰਗ ਦੱਸੇ ਜਾਣਗੇ। ਇਸ ਦੇ ਇਲਾਵਾ ਉਹ ਇਸ ਵਿਰੁੱਧ ਕਿੱਥੇ ਆਵਾਜ ਚੁੱਕ ਸਕਦੀਆਂ ਹਨ ਇਹ ਵੀ ਦੱਸਿਆ ਜਾਵੇਗਾ। ਪ੍ਰਸ਼ਾਸਨ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਲਈ ਪੁਲਸ ਦੀ ਪੂਰੀ ਮਦਦ ਕਰ ਰਿਹਾ ਹੈ।

PunjabKesari

ਅਮਰੀਕਾ ਦੇ ਇਕ ਸਮੂਹ 'ਤੇ ਲੱਗੇ ਦੋਸ਼
ਵਿਦਿਆਰਥਣਾਂ ਨੇ ਜਿਹੜੇ ਦੋਸ਼ ਲਗਾਏ ਹਨ ਉਹਨਾਂ ਵਿਚ ਅਮਰੀਕੀ ਵਿਦਿਆਰਥੀਆਂ ਦੇ ਇਕ ਬਦਨਾਮ ਗਰੁੱਪ ਦਾ ਹੀ ਨਾਮ ਆ ਰਿਹਾ ਹੈ। 'ਐਲਫਾ ਐਪਿਸਲਨ ਪਾਈ' ਨਾਮ ਦੇ ਇਸ ਗਰੁੱਪ ਦੇ ਵਿਦਿਆਰਥੀਆਂ 'ਤੇ ਪਹਿਲਾਂ ਵੀ ਅਜਿਹੇ ਦੋਸ਼ ਲੱਗੇ ਹਨ। ਅਮਰੀਕਾ ਵਿਚ ਵੀ ਇਹ ਵਿਦਿਆਰਥੀ ਸੰਗਠਨ ਕਾਫੀ ਬਦਨਾਮ ਹੈ। ਭਾਵੇਂਕਿ ਇਸ ਗਰੁੱਪ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹਨਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਵਿਰੋਧੀ ਧਿਰ ਦੇ ਨੇਤਾ ਨੇ ਦਿੱਤਾ ਅਸਤੀਫਾ

ਪ੍ਰਿੰਸ ਵਿਲੀਅਮ ਵੀ ਹਨ ਸਾਬਕਾ ਵਿਦਿਆਰਥੀ
ਇੱਥੇ ਦੱਸ ਦੇਈਏ ਕਿ ਇਹ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਪ੍ਰਿੰਸ ਵਿਲੀਅਮ ਅਤੇ ਡਚੇਸ ਆਫ ਕੈਮਬ੍ਰਿਜ ਕੈਥਰੀਨ ਵੀ ਇੱਥੋਂ ਦੀ ਵਿਦਿਆਰਥੀ ਰਹਿ ਚੁੱਕੀ ਹੈ। ਉੱਚ ਸਿੱਖਿਆ ਦੇ ਮਾਮਲੇ ਵਿਚ ਸਕਾਟਲੈਂਡ ਦੀ ਇਸ ਯੂਨੀਵਰਸਿਟੀ ਨੂੰ ਅਕਸਰ ਉੱਚ ਰੈਕਿੰਗ ਮਿਲਦੀ ਰਹੀ ਹੈ।


Vandana

Content Editor

Related News