ਦਵਾਈਆਂ ਦੇ ਪ੍ਰੀਖਣ ''ਚ ਵੱਡਾ ਇਨਕਲਾਬ, ਬ੍ਰਿਟੇਨ ਦੇ ਵਿਗਿਆਨੀਆਂ ਨੇ ਵਿਕਸਿਤ ਕੀਤੇ ''ਛੋਟੇ ਮਨੁੱਖੀ ਅੰਗ''

Thursday, Aug 13, 2026 - 05:19 AM (IST)

ਦਵਾਈਆਂ ਦੇ ਪ੍ਰੀਖਣ ''ਚ ਵੱਡਾ ਇਨਕਲਾਬ, ਬ੍ਰਿਟੇਨ ਦੇ ਵਿਗਿਆਨੀਆਂ ਨੇ ਵਿਕਸਿਤ ਕੀਤੇ ''ਛੋਟੇ ਮਨੁੱਖੀ ਅੰਗ''

ਲੰਡਨ (ਵਿਸ਼ੇਸ਼) : ਬ੍ਰਿਟੇਨ ਦੇ ਵਿਗਿਆਨੀਆਂ ਨੇ ਦਵਾਈਆਂ ਦੇ ਪ੍ਰੀਖਣ ਲਈ ਬੇਹੱਦ ਛੋਟੇ ਮਨੁੱਖੀ ਅੰਗ ਵਿਕਸਿਤ ਕੀਤੇ ਹਨ। ਇਸ ਦਾ ਉਦੇਸ਼ ਚੂਹਿਆਂ, ਖ਼ਰਗੋਸ਼ਾਂ ਅਤੇ ਬਾਂਦਰਾਂ ਵਰਗੇ ਜਾਨਵਰਾਂ ’ਤੇ ਦਵਾਈਆਂ ਦਾ ਪ੍ਰੀਖਣ ਘਟਾਉਣਾ ਅਤੇ ਵਧੇਰੇ ਸਟੀਕ ਨਤੀਜੇ ਹਾਸਲ ਕਰਨਾ ਹੈ। ਕੈਂਬਰਿਜ ਸਟੇਮ ਸੈੱਲ ਇੰਸਟੀਚਿਊਟ ਦੇ ਕਲੀਨਿਕਲ ਪ੍ਰੋਫ਼ੈਸਰ ਮਥਿਆਸ ਜ਼ਿਲਬਾਇਊਰ ਨੇ ਦੱਸਿਆ ਕਿ ਇਨ੍ਹਾਂ ਅੰਗਾਂ ਨੂੰ ‘ਆਰਗੇਨਾਇਡਜ਼’ ਨਾਂ ਦਿੱਤਾ ਗਿਆ ਹੈ। ਇਹ ਇਕ ਮਿਲੀਮੀਟਰ ਤੋਂ ਵੀ ਛੋਟੇ ਹਨ ਪਰ ਇਨ੍ਹਾਂ ਵਿਚ ਅਸਲ ਮਨੁੱਖੀ ਅੰਗਾਂ ਵਰਗੀਆਂ ਕਈ ਵਿਸ਼ੇਸ਼ਤਾਵਾਂ ਮੌਜੂਦ ਹਨ।

ਇਹ ਵੀ ਪੜ੍ਹੋ : ਤੁਰਕੀ ਦਾ ਸ਼ਾਂਤੀ ਵੱਲ ਵੱਡਾ ਕਦਮ ! ਹਜ਼ਾਰਾਂ ਕੁਰਦਿਸ਼ ਬਾਗ਼ੀਆਂ ਨੂੰ ਕੀਤਾ ਮੁਆਫ਼

ਇਨ੍ਹਾਂ ’ਤੇ ਦਵਾਈਆਂ ਅਤੇ ਬੀਮਾਰੀਆਂ ਦੇ ਪ੍ਰਭਾਵ ਦਾ ਅਧਿਐਨ ਕੀਤਾ ਜਾ ਸਕੇਗਾ। ਇਸ ਨਾਲ ਇਹ ਪਤਾ ਲਾਉਣ ਵਿਚ ਮਦਦ ਮਿਲੇਗੀ ਕਿ ਕੋਈ ਦਵਾਈ ਕਿੱਥੇ ਅਸਰ ਕਰ ਰਹੀ ਹੈ ਅਤੇ ਕਿੱਥੇ ਨੁਕਸਾਨ ਪਹੁੰਚਾ ਰਹੀ ਹੈ। ਵਰਤਮਾਨ ਵਿਚ ਕਰੀਬ 90 ਫ਼ੀਸਦੀ ਨਵੀਆਂ ਦਵਾਈਆਂ ਦਾ ਪਹਿਲਾਂ ਜਾਨਵਰਾਂ ’ਤੇ ਪ੍ਰੀਖਣ ਕੀਤਾ ਜਾਂਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਆਰਗੇਨਾਇਡਜ਼ ਨਾਲ ਦਵਾਈ ਪ੍ਰੀਖਣ ਵਧੇਰੇ ਉਪਯੋਗੀ ਅਤੇ ਭਰੋਸੇਮੰਦ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News