ਪੁੱਤਰ ਵੱਲੋਂ ਮਾਰੇ ਗਏ ਸਿੱਖ ਜੋੜੇ ਦੇ ਮਾਮਲੇ 'ਚ ਬ੍ਰਿਟਿਸ਼ ਰਿਪੋਰਟ ਨੇ ਕੀਤਾ ਇਹ ਖੁਲਾਸਾ
Friday, Feb 03, 2023 - 05:38 PM (IST)
ਲੰਡਨ (ਭਾਸ਼ਾ); ਵੈਸਟ ਮਿਡਲੈਂਡਜ਼ ਦੇ ਓਲਡਬਰੀ ਵਿੱਚ 2020 ਵਿੱਚ ਇੱਕ ਸਿੱਖ ਜੋੜੇ ਦੇ ਕਤਲ ਮਾਮਲੇ ਨਾਲ ਸਬੰਧਤ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਦੋਸ਼ੀ ਪੁੱਤਰ ਦੇ ਹਿੰਸਕ ਵਿਵਹਾਰ ਅਤੇ ਖਰਾਬ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਹੀ ਸਾਵਧਾਨੀ ਦੇ ਕਦਮ ਚੁੱਕੇ ਜਾਂਦੇ ਤਾਂ ਪਤੀ-ਪਤਨੀ ਦੀ ਜਾਨ ਬਚਾਈ ਜਾ ਸਕਦੀ ਸੀ। ਇਹ ਦਾਅਵਾ ਸਿੱਖ ਜੋੜੇ ਦੇ ਕਤਲ ਕੇਸ ਨਾਲ ਸਬੰਧਤ ਹਾਲ ਹੀ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਲਈ 'ਇੱਛਾ ਮੌਤ' ਸਬੰਧੀ ਕੈਨੇਡਾ ਬਦਲੇਗਾ ਕਾਨੂੰਨ
ਅਨਮੋਲ ਚਾਨਾ ਨੂੰ ਅਗਸਤ 2020 ਵਿੱਚ ਬਰਮਿੰਘਮ ਕਰਾਊਨ ਕੋਰਟ ਨੇ ਪੈਰੋਲ ਲਈ ਵਿਚਾਰੇ ਜਾਣ ਤੋਂ ਪਹਿਲਾਂ ਘੱਟੋ-ਘੱਟ 36 ਸਾਲ ਦੀ ਸਜ਼ਾ ਸੁਣਾਈ ਸੀ। ਅਨਮੋਲ ਨੂੰ ਆਪਣੀ ਮਾਂ ਜਸਬੀਰ ਕੌਰ (52) ਅਤੇ ਪਿਤਾ ਰੁਪਿੰਦਰ ਸਿੰਘ ਬਾਸਨ (51) ਨੂੰ ਕਈ ਵਾਰ ਚਾਕੂ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪੁਲਸ ਨੇ ਫਰਵਰੀ 2020 ਵਿੱਚ ਬ੍ਰਿਟਿਸ਼ ਸਿੱਖ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿੱਚ 'ਇੰਡੀਪੈਂਡੈਂਟ ਡੋਮੇਸਟਿਕ ਹੋਮੀਸਾਈਡ ਰਿਵਿਊ' ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਨੋਵਿਗਿਆਨੀ ਅਨਮੋਲ ਦਾ "ਰਸਮੀ ਤੌਰ 'ਤੇ ਮੁਲਾਂਕਣ" ਕਰਨ ਵਿੱਚ ਅਸਫਲ ਰਹੇ ਹਨ। ਰਿਪੋਰਟ ਵਿੱਚ 2002 ਤੋਂ 2020 ਤੱਕ ਪਰਿਵਾਰਕ ਡਾਕਟਰਾਂ ਦੁਆਰਾ ਪ੍ਰਦਾਨ ਕੀਤੇ ਗਏ ਵਿਆਪਕ ਵੇਰਵੇ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।