ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗੀ ਮੁਆਫ਼ੀ, ਕਾਰ ਵਿਚ ਬਿਨਾਂ ਸੀਟ ਬੈਲਟ ਤੋਂ ਬਣਾਈ ਸੀ ਵੀਡੀਓ

Friday, Jan 20, 2023 - 02:14 AM (IST)

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗੀ ਮੁਆਫ਼ੀ, ਕਾਰ ਵਿਚ ਬਿਨਾਂ ਸੀਟ ਬੈਲਟ ਤੋਂ ਬਣਾਈ ਸੀ ਵੀਡੀਓ

ਲੰਡਨ (ਭਾਸ਼ਾ): ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਉੱਤਰ-ਪੱਛਮੀ ਇੰਗਲੈਂਡ 'ਚ ਚਲਦੀ ਗੱਡੀ ਵਿਚ ਸੋਸ਼ਲ ਮੀਡੀਆ ਲਈ ਇੱਕ ਵੀਡੀਓ ਫਿਲਮਾਉਂਦੇ ਹੋਏ ਆਪਣੀ ਸੀਟਬੈਲਟ ਨੂੰ ਹਟਾਉਣ ਲਈ ਮੁਆਫ਼ੀ ਮੰਗੀ ਹੈ। 

ਇਹ ਖ਼ਬਰ ਵੀ ਪੜ੍ਹੋ - ਪਤੀ ਦੇ ਸ਼ੱਕ ਕਾਰਨ ਉਜੜਿਆ ਹੱਸਦਾ-ਵਸਦਾ ਪਰਿਵਾਰ, ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਰ 'ਤਾ ਕਤਲ

ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿਰਫ਼ ਥੋੜ੍ਹੇ ਸਮੇਂ ਲਈ ਆਪਣੀ ਸੀਟਬੈਲਟ ਹਟਾਈ ਸੀ ਅਤੇ ਮੰਨਿਆ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ। ਦੱਸ ਦੇਈਏ ਕਿ ਯੂ.ਕੇ. ਵਿਚ, ਕਾਰ ਵਿਚ ਸੀਟ ਬੈਲਟ ਨਾ ਲਗਾਉਣ ਨਾਲ 100 ਪਾਊਂਡ ਦਾ "ਆਨ ਦ ਸਪਾਟ" ਜੁਰਮਾਨਾ ਹੋ ਸਕਦਾ ਹੈ, ਜੇਕਰ ਮਾਮਲਾ ਅਦਾਲਤ ਵਿਚ ਜਾਂਦਾ ਹੈ ਤਾਂ ਇਹ ਵੱਧ ਕੇ 500 ਪਾਊਂਡ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News