ਬ੍ਰਿਟਿਸ਼ ਏਜੰਸੀ ਨੇ ਕੀਤੀ PM ਮੋਦੀ ਦੇ ਕੰਮ ਦੀ ਸ਼ਲਾਘਾ, ਦੱਸਿਆ ਦੁਨੀਆ ਦਾ ਦੂਜਾ ਸਭ ਤੋਂ ਪਸੰਦੀਦਾ ਨੇਤਾ

04/25/2020 8:01:58 PM

ਲੰਡਨ- ਬ੍ਰਿਟੇਨ ਦੀ ਮਸ਼ਹੂਰ ਪੋਲਿੰਗ ਏਜੰਸੀ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦਾ ਦੂਜਾ ਸਭ ਤੋਂ ਪਸੰਦੀਦਾ ਨੇਤਾ ਕਰਾਰ ਦਿੱਤਾ ਹੈ। YouGov ਨਾਂ ਦੀ ਇਸ ਪੋਲਿੰਗ ਏਜੰਸੀ ਨੇ ਕਿਹਾ ਕਿ ਵਿਅਤਨਾਮ ਦੇ ਰਾਸ਼ਟਰਪਤੀ ਗੁਏਨ ਫੂ ਤ੍ਰੋਂਗ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਮਾਮਲੇ ਵਿਚ ਦੁਨੀਆ ਦੇ ਦੂਜੇ ਸਭ ਤੋਂ ਪਸੰਦੀਦਾ ਨੇਤਾ ਹਨ।

ਇਸ ਏਜੰਸੀ ਦੇ ਮੁਤਾਬਕ 92 ਫੀਸਦੀ ਭਾਰਤੀ ਮੰਨਦੇ ਹਨ ਕਿ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਸਾਹਮਣਾ ਚੰਗੀ ਤਰ੍ਹਾਂ ਜਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੈ। ਜਦਕਿ ਵਿਅਤਨਾਮ ਦੇ 93 ਫੀਸਦੀ ਲੋਕ ਮੰਨਦੇ ਹਨ ਕਿ ਉਥੋਂ ਦੀ ਸਰਕਾਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਚੰਗੀ ਤਰ੍ਹਾਂ ਮੁਕਾਬਲਾ ਕਰ ਰਹੀ ਹੈ। YouGov ਬ੍ਰਿਟੇਨ ਸਥਿਤ ਇੰਟਰਨੈੱਟ ਆਧਾਰਿਤ ਮਾਰਕੀਟ ਤੇ ਡਾਟਾ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਹੈ। ਕੰਪਨੀ ਨੇ ਇਹ ਸਿੱਟਾ 20 ਫਰਵਰੀ ਤੋਂ ਲੈ ਕੇ 23 ਅਪ੍ਰੈਲ ਦੇ ਅੰਕੜਿਆਂ ਦੇ ਆਧਾਰ 'ਤੇ ਕੱਢਿਆ ਹੈ।

ਅਮਰੀਕਾ-ਫਰਾਂਸ ਭਾਰਤ ਤੋਂ ਪਿੱਛੇ
ਇਸ ਸਰਵੇ ਵਿਚ ਫਰਾਂਸ, ਅਮਰੀਕਾ, ਸਪੇਨ, ਇਟਲੀ ਤੇ ਬ੍ਰਿਟੇਨ ਦੀਆਂ ਸਰਕਾਰਾਂ ਦੀ ਰੈਂਕਿੰਗ ਵੀ ਭਾਰਤ ਤੋਂ ਬਹੁਚ ਪਿੱਛੇ ਹੈ। ਸਰਵੇ ਵਿਚ ਸ਼ਾਮਲ ਫਰਾਂਸ ਦੇ 38 ਫੀਸਦੀ ਲੋਕ ਹੀ ਮੰਨਦੇ ਹਨ ਕਿ ਉਥੋਂ ਦੀ ਸਰਕਾਰ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਚੰਗਾ ਕੰਮ ਕਰ ਰਹੀ ਹੈ। ਅਮਰੀਕਾ ਦੇ ਲਈ ਇਹ ਅੰਕੜਾ 49 ਫੀਸਦੀ ਹੈ। ਅਮਰੀਕਾ ਦੇ ਅੱਧੇ ਤੋਂ ਵੀ ਘੱਟ ਲੋਕ ਮੰਨਦੇ ਹਨ ਕਿ ਟਰੰਪ ਸਰਕਾਰ ਦੀਆਂ ਕੋਰੋਨਾ ਵਾਇਰਸ ਨਾਲ ਨਿਪਟਣ ਦੀਆਂ ਨੀਤੀਆਂ ਸਹੀ ਹਨ। ਦੱਸ ਦਈਏ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇਥੇ ਕੋਰੋਨਾ ਵਾਇਰਸ ਦੇ ਕਾਰਣ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Baljit Singh

Content Editor

Related News