ਬ੍ਰਿਟਿਸ਼ PM ਨੇ ‘ਪਾਰਟੀਗੇਟ’ ਕੇਸ ''ਚ ਪੁਲਸ ਜਾਂਚ ਦਾ ਕੀਤਾ ਸਵਾਗਤ

Wednesday, Jan 26, 2022 - 06:24 PM (IST)

ਬ੍ਰਿਟਿਸ਼ PM ਨੇ ‘ਪਾਰਟੀਗੇਟ’ ਕੇਸ ''ਚ ਪੁਲਸ ਜਾਂਚ ਦਾ ਕੀਤਾ ਸਵਾਗਤ

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਉਹ ਸਾਲ 2020-21 ਦੌਰਾਨ 10 ਡਾਉਨਿੰਗ ਸਟ੍ਰੀਟ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਤਾਲਾਬੰਦੀ ਨਾਲ ਜੁੜੇ ਤਥਾਕਥਿਤ 'ਪਾਰਟੀਗੇਟ' ਘੁਟਾਲੇ ਸਬੰਧੀ ਸਕਾਟਲੈਂਡ ਯਾਰਡ ਦੀ ਜਾਂਚ ਦਾ ਸਵਾਗਤ ਕਰਦੇ ਹਨ। ਇਸ ਤੋਂ ਪਹਿਲਾਂ ਇਹ ਆਸ ਜਤਾਈ ਜਾ ਰਹੀ ਸੀ ਕਿ ਪੁਲਸ ਜਾਂਚ ਤੋਂ ਪਹਿਲਾਂ ਅੰਦਰੂਨੀ ਕੈਬਨਿਟ ਦਫ਼ਤਰ ਦੀ ਜਾਂਚ ਰਿਪੋਰਟ ਆਉਣ ਵਿੱਚ ਦੇਰੀ ਹੋ ਸਕਦੀ ਹੈ ਪਰ ਮੰਤਰੀਆਂ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਕਿ ਸੀਨੀਅਰ ਨੌਕਰਸ਼ਾਹ ਸੂ ਗ੍ਰੇ ਦੀ ਅਗੁਵਾਈ ਵਿੱਚ ਅੰਦਰੂਨੀ ਕੈਬਨਿਟ ਦਫ਼ਤਰ ਦੀ ਜਾਂਚ ਰਿਪੋਰਟ ਤਿਆਰ ਹੈ ਅਤੇ ਇਸ ਨੂੰ ਜਾਰੀ ਕੀਤਾ ਜਾਵੇਗਾ। 

ਪਰ ਹੁਣ ਸਭ ਤੋਂ ਵੱਧ ਧਿਆਨ ਦੇਣ ਵਾਲੀ ਇਹ ਗੱਲ ਹੈ ਕੀ ਰਿਪੋਰਟ ਦੇ ਨਤੀਜਿਆਂ ਨੂੰ ਪੂਰਾ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ 'ਤੇ ਪੀ.ਐਮ. ਦਫ਼ਤਰ ਨੇ ਫ਼ੈਸਲਾ ਲੈਣਾ ਹੈ। ਇਸ ਤੋਂ ਪਹਿਲਾਂ ਪੀ.ਐਮ. ਜਾਨਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਪ੍ਰੋਗਰਾਮਾਂ ਸਬੰਧੀ ਇੱਕ ਸੁਤੰਤਰ ਜਾਂਚ ਦੇ ਆਦੇਸ਼ ਦਿੱਤੇ ਸਨ, ਜਿਹਨਾਂ ਨੂੰ ਡਾਉਨਿੰਗ ਸਟ੍ਰੀਟ, ਕੈਬਨਿਟ ਦਫ਼ਤਰ ਅਤੇ ਵਾਈਟਹਾਲ ਦੇ ਹੋਰ ਵਿਭਾਗਾਂ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਜਾਂਚ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਇਹਨਾਂ ਪ੍ਰੋਗਰਾਮਾਂ ਵਿਚ ਕੋਵਿਡ ਸਬੰਧੀ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਹੋਈ ਸੀ। ਜਾਨਸਨ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਮੈਟਰਪੋਲੀਟਨ ਪੁਲਸ ਵੱਲੋਂ ਜਾਂਚ ਕਰਨ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸਪੱਸ਼ਟ ਕਰਨ ਦੇ ਲਿਹਾਜ ਨਾਲ ਇਹ ਜਾਂਚ ਜ਼ਰੂਰੀ ਅਤੇ ਸਹਾਇਕ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਕੈਨੇਡਾ ਸਰਹੱਦ 'ਤੇ ਮਾਰੇ ਗਏ ਭਾਰਤੀ ਪਰਿਵਾਰ ਦੇ ਮੈਂਬਰਾਂ ਦੀ ਹੋਈ ਸ਼ਨਾਖ਼ਤ

ਪ੍ਰਧਾਨ ਮੰਤਰੀ ਦਫਤਰ ਨੇ ਇਕ ਵਾਰ ਫਿਰ ਦੁਹਰਾਇਆ ਕਿ ਬ੍ਰਿਟਿਸ਼ ਪੀ.ਐੱਮ. ਨਹੀਂ ਮੰਨਦੇ ਕਿ ਉਹਨਾਂ ਨੇ ਕੋਈ ਕਾਨੂੰਨ ਤੋੜਿਆ ਹੈ। ਬੁਲਾਰੇ ਨੇ ਕਿਹਾ ਕਿ ਕੋਵਿਡ ਤਾਲਾਬੰਦੀ ਸਬੰਧੀ ਕਿਸੇ ਵੀ ਉਲੰਘਣਾ 'ਤੇ ਕਾਨੂੰਨ ਸੁਣਵਾਈ ਕਰਨ ਦੀ ਬਜਾਏ ਤੈਅ ਜੁਰਮਾਨਾ ਨੋਟਿਸ ਦਿੰਦਾ ਹੈ ਜਾਂ ਜੁਰਮਾਨਾ ਲਗਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਗ੍ਰੇ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਕਿਸੇ ਕਾਨੂੰਨੀ ਜੋਖਮ ਦੇ ਰੂਪ ਵਿੱਚ ਨਹੀਂ ਦੇਖਿਆ ਜਾ ਰਿਹਾ। ਵਿਰੋਧੀ ਲੇਬਰ ਐਂਡ ਸਕੌਟਿਸ਼ ਨੈਸ਼ਨਲ ਪਾਰਟੀ (SANP) ਨੇ ਸਰਕਾਰ ਤੋਂ ਭਰੋਸਾ ਮੰਗਿਆ ਹੈ ਕਿ ਉਨ੍ਹਾਂ ਨੂੰ ਰਿਪੋਰਟ ਦੇ ਪ੍ਰਕਾਸ਼ਨ ਤੋਂ ਪਹਿਲਾਂ ਨੋਟਿਸ ਦਿੱਤਾ ਜਾਵੇ ਤਾਂ ਜੋ ਉਹ ਇਸ ਦੀ ਪੂਰੀ ਤਰ੍ਹਾ ਜਾਂਚ ਕਰ ਸਕਣ। ਲੇਬਰ ਪਾਰਟੀ ਦੇ ਸਾਂਸਦ ਕ੍ਰਾਈਸ ਬ੍ਰਾਯੰਟ ਨੇ ਬੀਬੀਸੀ ਨੂੰ ਦੱਸਿਆ ਕਿ ਪੂਰੀ ਰਿਪੋਰਟ ਪੂਰਨ ਤੌਰ 'ਤੇ ਪ੍ਰਕਾਸ਼ਿਤ ਕੀਤੀ ਜਾਣੀ ਚਾਹੀਦੀ ਹੈ - ਨਤੀਜਾ ਅਤੇ ਕੰਮਕਾਜ ਦੋਵੇਂ ਲਿਹਾਜ ਤੋਂ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਅਤੇ ਆਸਟ੍ਰੇਲੀਆ ਦੇ PM ਨੇ ਭਾਰਤ ਨੂੰ 73ਵੇਂ ਗਣਤੰਤਰ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ 

ਚਿੰਤਾ ਦੀ ਗੱਲ ਇਹ ਹੈ ਕਿ ਇਸ ਸਮੇਂ ਜ਼ਿਆਦਾਤਰ ਜਨਤਾ ਨੂੰ ਬ੍ਰਿਟਿਸ਼ ਸਰਕਾਰ 'ਤੇ ਬਹੁਤ ਘੱਟ ਭਰੋਸਾ ਹੈ। ਅਜਿਹੇ ਵਿਚ ਜੇਕਰ ਰਿਪੋਰਟ ਬਹੁਤ ਜ਼ਿਆਦਾ ਕੱਟੀ ਜਾਂਦੀ ਹੈ ਤਾਂ ਲੋਕ ਇਸ ਨੂੰ ਕਵਰ ਕਰਨ ਦੇ ਰੂਪ ਵਿੱਚ ਦੇਖਣਗੇ। ਇਸ ਵਿਚਕਾਰ ਜਾਨਸਨ ਦੇ ਅਸਤੀਫ਼ੇ ਦੀ ਮੰਗ ਵਿਰੋਧੀ ਧਿਰ ਦੇ ਨਾਲ-ਨਾਲ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਵੀ ਜ਼ੋਰ ਫੜ ਰਹੀ ਹੈ। ਗੌਰਤਲਬ ਹੈ ਕਿ ਕਈ ਪਾਰਟੀਆਂ ਜਾਂਚ ਦੇ ਘੇਰੇ ਵਿਚ ਹਨ, ਜਿਸ ਵਿਚ ਪ੍ਰਧਾਨ ਮੰਤਰੀ ਦਫਤਰ ਦੇ ਗਾਰਡਨ ਵਿੱਚ 20 ਮਈ, 2020 ਨੂੰ ਆਯੋਜਿਤ ਪਾਰਟੀ ਅਤੇ ਬੋਰਿਸ ਜਾਨਸਨ ਦੇ 56ਵੇਂ ਜਨਮ ਦਿਨ 'ਤੇ 19 ਜੂਨ 2020 ਨੂੰ ਬਰਥਡੇ ਕੇਕ ਪਾਰਟੀ ਸ਼ਾਮਲ ਹਨ। ਇਹ ਦੋਵੇਂ ਪਾਰਟੀਆਂ 10 ਡਾਉਨਿੰਗ ਸਟ੍ਰੀਟ ਦੇ ਕੰਪਲੈਕਸ ਵਿੱਚ ਆਯੋਜਿਤ ਕੀਤੀਆਂ ਗਈਆਂ, ਉਹ ਵੀ ਉਦੋਂ ਜਦੋਂ ਸਾਰੇ ਬ੍ਰਿਟੇਨ ਵਿੱਚ ਕੋਵਿਡ ਤਾਲਾਬੰਦੀ ਸਖ਼ਤੀ ਨਾਲ ਲਾਗੂ ਸੀ। ਇਸ ਦੌਰਾਨ ਲੋਕਾਂ 'ਤੇ ਬਾਹਰ ਦੇ ਲੋਕਾਂ ਦੇ ਘਰ ਬੁਲਾਉਣ 'ਤੇ ਪਾਬੰਦੀ ਸੀ।


author

Vandana

Content Editor

Related News