ਬਿ੍ਰਟਿਸ਼ PM ਜਾਨਸਨ ਨੇ ਪੁਤਿਨ ਨੂੰ ਆਨਲਾਈਨ ਸੰਮੇਲਨ ''ਚ ਸ਼ਾਮਲ ਹੋਣ ਲਈ ਭੇਜਿਆ ਸੱਦਾ

05/27/2020 12:20:49 AM

ਲੰਡਨ/ਮਾਸਕੋ - ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾਵਾਇਰਸ ਦਾ ਟੀਕਾ ਵਿਕਸਤ ਕਰਨ ਸਬੰਧੀ ਆਨਲਾਈਨ ਸੰਮੇਲਨ ਵਿਚ ਹਿੱਸਾ ਲੈਣ ਦਾ ਸੱਦਾ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਸੱਦਾ ਦਿੱਤਾ ਹੈ। ਬਿ੍ਰਟਿਸ਼ ਦੂਤਘਰ ਨੇ ਦੱਸਿਆ ਕਿ ਜਾਨਸਨ ਨੇ 4 ਜੂਨ ਨੂੰ ਹੋਣ ਵਾਲੇ 'ਗਲੋਬਲ ਟੀਕਾ ਸੰਮੇਲਨ 2020' ਵਿਚ ਹਿੱਸਾ ਲੈਣ ਲਈ ਪੁਤਿਨ ਨੂੰ ਅਧਿਕਾਰਕ ਰੂਪ ਤੋਂ ਸੱਦਾ ਭੇਜਿਆ ਹੈ। ਸੰਮੇਲਨ ਦੀ ਮੇਜ਼ਬਾਨੀ ਬਿ੍ਰਟੇਨ ਕਰ ਰਿਹਾ ਹੈ। ਦੂਤਘਰ ਦਾ ਬਿਆਨ ਇਹ ਸੰਕੇਤ ਦਿੰਦਾ ਹੈ ਕਿ ਇਸ ਸ਼ਿਖਰ ਸੰਮੇਲਨ ਦਾ ਮੁੱਖ ਜ਼ੋਰ ਟੀਕਾ ਗਠਜੋੜ 'ਗਾਵੀ' ਦੇ ਅਹਿਮ ਸਮਰਥਨ ਜੁਟਾਉਣਾ ਹੈ। ਨਾਲ ਹੀ ਇਸ ਦਾ ਉਦੇਸ਼ ਦੁਨੀਆ ਦੀ ਮਦਦ ਲਈ ਕੋਵਿਡ-19 ਲਈ ਵਿਕਸਤ ਕੀਤੇ ਜਾਣ ਵਾਲੇ ਕਿਸੇ ਵੀ ਟੀਕੇ ਦੀ ਉਪਲਬਧਤਾ ਯਕੀਨਨ ਕਰਨਾ ਹੈ।

ਰੂਸ ਦੀਆਂ ਲੈਬਰਾਟਰੀਆਂ ਕੋਰੋਨਾਵਾਇਰਸ ਦਾ ਟੀਕਾ ਬਣਾਉਣ ਵਿਚ ਲੱਗੀਆਂ ਹੋਈਆਂ ਹਨ ਅਤੇ ਮਨੁੱਖਾਂ 'ਤੇ ਉਨ੍ਹਾਂ ਦਾ ਪ੍ਰੀਖਣ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਥੇ ਹੀ ਕੋਰੋਨਾਵਾਇਸ ਦਾ ਟੀਕਾ ਬਣਾਉਣ ਲਈ ਕਈ ਦੇਸ਼ ਲੱਗੇ ਹੋਏ ਹਨ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੋਬਰਟ ਓ ਬ੍ਰਾਊਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦਾ ਟੀਕਾ ਸਭ ਤੋਂ ਪਹਿਲਾ ਅਮਰੀਕਾ ਹੀ ਬਣਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਭ ਤੋਂ ਪਹਿਲਾ ਕੋਰੋਨਾ ਦਾ ਟੀਕਾ ਬਣਾਉਣ ਜਾ ਰਹੇ ਹਾਂ। ਅਸੀਂ ਥੈਰੇਪੀ ਅਤੇ ਟੀਕਾ ਬਣਾਉਣ ਲਈ ਜਬਰਦਸ਼ਤ ਕੰਮ ਕਰ ਰਹੇ ਹਾਂ ਅਤੇ ਇਕ ਵਾਰ ਜਦ ਅਸੀਂ ਕੋਰੋਨਾ ਦੇ ਟੀਕੇ ਨੂੰ ਬਣਾ ਲਵਾਂਗੇ ਤਾਂ ਉਸ ਨੂੰ ਸਿਰਫ ਅਮਰੀਕਾ ਹੀ ਨਹੀਂ ਸਗੋਂ ਪੂਰੇ ਵਿਸ਼ਵ ਨਾਲ ਸਾਂਝਾ ਕਰਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਦੇਸ਼ ਸਭ ਤੋਂ ਪਹਿਲਾਂ ਟੀਕਾ ਬਣਾਉਣ ਵਿਚ ਸਫਲ ਹੁੰਦਾ ਹੈ ਅਤੇ ਕੋਰੋਨਾ ਨੂੰ ਜੜ੍ਹੋਂ ਖਤਮ ਕਰਨ ਵਿਚ ਮਦਦ ਕਰਦਾ ਹੈ।


Khushdeep Jassi

Content Editor

Related News