ਬ੍ਰਿਟੇਨ ਦੇ PM ਬੋਰਿਸ ਜਾਨਸਨ ਨੂੰ ਲੱਗੇਗਾ ਕੋਵਿਡ-19 ਰੋਕੂ ਐਸਟ੍ਰਾਜੇਨੇਕਾ ਦਾ ਟੀਕਾ

Saturday, Mar 20, 2021 - 12:31 AM (IST)

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸ਼ਨੀਵਾਰ ਨੂੰ ਕੋਵਿਡ-19 ਰੋਕੂ ਆਕਸਫੋਰਡ/ਐਸਟ੍ਰਾਜੇਨੇਕਾ ਦਾ ਟੀਕਾ ਲਾਇਆ ਜਾਵੇਗਾ। ਹਾਲਾਂਕਿ ਕਈ ਯੂਰਪੀਅਨ ਦੇਸ਼ਾਂ ਨੇ ਖੂਨ ਦੇ ਥੱਕੇ ਜੰਮਣੇ ਦੇ ਖਦਸ਼ੇ ਦੇ ਚੱਲਦੇ ਇਸ ਟੀਕੇ ਦੀਆਂ ਖੁਰਾਕਾਂ ਦੇਣ 'ਤੇ ਰੋਕ ਲੱਗਾ ਦਿੱਤ ਸੀ ਪਰ ਹੁਣ ਇਹ ਟੀਕਾ ਫਿਰ ਤੋਂ ਲਾਇਆ ਜਾ ਰਿਹਾ ਹੈ।

ਯੂਰਪੀਅਨ ਅਤੇ ਬ੍ਰਿਟਿਸ਼ ਡਰੱਗ ਰੈਗੂਲੇਟਰੀ ਸੰਸਥਾਵਾਂ ਮੁਤਾਬਕ ਉਨ੍ਹਾਂ ਨੇ ਸਾਰੇ ਉਪਲੱਬਧ ਅੰਕੜਿਆਂ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ ਅਤੇ ਸਿੱਟਾ ਕੱਢਿਆ ਕਿ ਐਸਟ੍ਰਾਜੇਨੇਕਾ ਟੀਕੇ ਲੈਣ ਨਾਲ ਖੂਨ ਦੇ ਥੱਕੇ ਜੰਮਣ ਦੇ ਸਬੂਤ ਨਹੀਂ ਮਿਲੇ ਹਨ। ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਅਤੇ ਇਸ ਦਾ ਉਤਪਾਦਨ ਐਸਟ੍ਰਾਜੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਕਰ ਰਹੇ ਹਨ।

ਇਹ ਵੀ ਪੜ੍ਹੋ -ਮਿਆਂਮਾਰ 'ਚ ਦੋ ਪੱਤਰਕਾਰਾਂ ਨੂੰ ਲਿਆ ਗਿਆ ਹਿਰਾਸਤ 'ਚ

ਬ੍ਰਿਟੇਨ ਦੀ ਦਵਾਈ ਅਤੇ ਸਿਹਤ ਉਤਪਾਦ ਰੈਗੂਲੇਟਰੀ ਏਜੰਸੀ ਐੱਮ.ਐੱਚ.ਆਰ.ਏ. ਨੇ ਸਲਾਹ ਦਿੱਤੀ ਹੈ ਕਿ ਇਹ ਟੀਕਾ ਲੈਣ ਤੋਂ ਬਾਅਦ ਜਿਨਾਂ ਲੋਕਾਂ ਨੂੰ ਲਗਾਤਾਰ ਚਾਰ ਦਿਨ ਤੱਕ ਸਿਰ 'ਚ ਦਰਦ ਦੀ ਸ਼ਿਕਾਇਤ ਹੈ ਤਾਂ ਉਨ੍ਹਾਂ ਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਬ੍ਰਿਟਿਸ਼ ਪੀ.ਐੱਮ. ਟੀਕੇ ਨੂੰ ਲੈ ਕੇ ਖੂਨ ਦੇ ਥੱਕੇ ਜੰਮਣ ਸੰਬੰਧੀ ਖਦਸ਼ਿਆਂ ਨੂੰ ਦੂਰ ਕਰਨਾ ਚਾਹੁੰਦੇ ਹਨ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News