ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਮਹਾਰਾਣੀ ਦੇ ਅੰਤਿਮ ਸੰਸਕਾਰ ’ਚ ਰਾਸ਼ਟਰਪਤੀ ਮੁਰਮੂ ਦੇ ਪਹੁੰਚਣ ’ਤੇ ਕੀਤਾ ਧੰਨਵਾਦ
Thursday, Sep 22, 2022 - 11:35 AM (IST)
ਨਿਊਯਾਰਕ (ਭਾਸ਼ਾ)– ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਮਹਾਰਾਣੀ ਐਲੀਜ਼ਾਬੇਥ 2 ਦੇ ਅੰਤਿਮ ਸੰਸਕਾਰ ’ਚ ਭਾਰਤ ਵਲੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪਹੁੰਚਣ ’ਤੇ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ ਹੈ। ਮਹਾਰਾਣੀ ਐਲੀਜ਼ਾਬੇਥ 2 ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ’ਚ ਉਨ੍ਹਾਂ ਦੇ ਬਾਲਮੋਰਲ ਕੈਸਲ ’ਚ ਦਿਹਾਂਤ ਹੋ ਗਿਆ ਸੀ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲੰਡਨ ਦੇ ਵੈਸਟਮਿੰਸਟਰ ਏਬੇ ’ਚ ਸੋਮਵਾਰ ਸਵੇਰੇ ਮਹਾਰਾਣੀ ਦੇ ਅੰਤਿਮ ਸੰਸਕਾਰ ’ਚ ਹਿੱਸਾ ਲਿਆ ਸੀ। ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਤੋਂ ਅਲੱਗ ਕਲੇਵਰਲੀ ਨੇ ਬੁੱਧਵਾਰ ਨੂੰ ਇਕ ਇੰਟਰਵਿਊ ’ਚ ਕਿਹਾ, ‘‘ਮੈਂ ਮਹਾਰਾਣੀ ਦੇ ਅੰਤਿਮ ਸੰਸਕਾਰ ’ਚ ਰਾਸ਼ਟਰਪਤੀ ਨੂੰ ਭੇਜਣ ਲਈ ਭਾਰਤ ਦਾ ਧੰਨਵਾਦ ਕਰਦਾ ਹਾਂ। ਮੈਨੂੰ ਰਾਸ਼ਟਰਪਤੀ ਮੁਰਮੂ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਇਹ ਬਹੁਤ ਮਾਇਨੇ ਰੱਖਦਾ ਹੈ।’’
ਇਹ ਖ਼ਬਰ ਵੀ ਪੜ੍ਹੋ : ਮਾਤ ਭੂਮੀ ਦੀ ਰੱਖਿਆ ਲਈ ਹਰ ਜ਼ਰੂਰ ਉਪਾਅ ਕਰੇਗਾ ਰੂਸ, ਧੋਖੇ ’ਚ ਨਾਲ ਰਹਿਣ ਪੱਛਮੀ ਦੇਸ਼ : ਪੁਤਿਨ
ਰਾਸ਼ਟਰਪਤੀ ਮੁਰਮੂ ਐਲੀਜ਼ਾਬੇਥ 2 ਦੀ ਅੰਤਿਮ ਯਾਤਰਾ ’ਚ ਸ਼ਾਮਲ ਹੋਣ ਲਈ ਤਿੰਨ ਦਿਨਾ ਯਾਤਰਾ ’ਤੇ ਲੰਡਨ ਗਏ ਸਨ। ਉਥੇ ਉਨ੍ਹਾਂ ਨੇ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਮੁਰਮੂ ਨੇ ਬ੍ਰਿਟੇਨ ਦੇ ਮਹਾਰਾਜ ਚਾਰਲਸ 3 ਵਲੋਂ ਐਲੀਜ਼ਾਬੇਥ 2 ਦੀ ਯਾਦ ’ਚ ਬਕਿੰਘਮ ਪੈਲੇਸ ’ਚ ਆਯੋਜਿਤ ਇਕ ਸਮਾਰੋਹ ’ਚ ਵੀ ਸ਼ਿਰਕਤ ਕੀਤੀ ਸੀ।
ਭਾਰਤੀ ਰਾਸ਼ਟਰਪਤੀ ਸ਼ਨੀਵਾਰ ਦੀ ਸ਼ਾਮ ਲੰਡਨ ਪਹੁੰਚੇ ਸਨ। ਮਹਾਰਾਣੀ ਦੀ ਅੰਤਿਮ ਯਾਤਰਾ ’ਚ ਦੁੀਨਆ ਭਰ ਦੇ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਸਮੇਤ ਵਿਸ਼ਵ ਦੇ ਲਗਭਗ 500 ਨੇਤਾ ਸ਼ਾਮਲ ਸਨ। ਅੰਤਿਮ ਸੰਸਕਾਰ ਦੀ ਰਸਮ ਵੈਸਟਮਿੰਸਟਰ ਏਬੇ ’ਚ ਕੀਤੀ ਗਈ, ਜਿਥੇ ਲਗਭਗ 2000 ਲੋਕ ਮੌਜੂਦ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।