ਪੂਰੇ ਯੂਰਪ ''ਚ ਅੱਤਵਾਦੀ ਹਮਲੇ ਦੀ ਸਾਜਿਸ਼ ਬਣਾ ਰਿਹੈ ISIS : ਰਿਪੋਰਟ

04/15/2019 1:24:47 PM

ਲੰਡਨ (ਬਿਊਰੋ)— ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਪੂਰੇ ਯੂਰਪ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਬ੍ਰਿਟਿਸ਼ ਮੀਡੀਆ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ 4 ਸਾਲ ਪਹਿਲਾਂ ਪੈਰਿਸ ਦੇ ਕੌਨਸਰਟ ਹਾਲ ਵਿਚ ਕੀਤੇ ਗਏ ਹਮਲੇ ਵਾਂਗ ਹੀ ਇਨ੍ਹਾਂ ਹਮਲਿਆਂ ਨੂੰੰ ਅੰਜਾਮ ਦਿੱਤਾ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਨਵੰਬਰ 2015 ਵਿਚ ਪੈਰਿਸ ਵਿਚ ਤਿੰਨ ਥਾਵਾਂ 'ਤੇ ਕੀਤੇ ਗਏ ਅੱਤਵਾਦੀ ਹਮਲੇ ਵਿਚ 130 ਲੋਕਾਂ ਦੀ ਮੌਤ ਹੋਈ ਸੀ। ਪੈਰਿਸ ਅਤੇ ਸ਼ਹਿਰ ਦੇ ਉੱਤਰੀ ਉਪਨਗਰ ਸੈਂਟ-ਡੇਨਿਸ ਵਿਚ ਲੜੀਬੱਧ ਤਰੀਕੇ ਨਾਲ ਹਮਲੇ ਕੀਤੇ ਗਏ ਸਨ। 

ਇਕ ਫੁੱਟਬਾਲ ਮੈਚ ਦੌਰਾਨ ਸਟੇਡ ਡੀ ਫਰਾਂਸ ਸਟੇਡੀਅਮ ਦੇ ਬਾਹਰ ਤਿੰਨ ਆਤਮਘਾਤੀ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਜਿਸ ਮਗਰੋਂ ਕਈ ਸਮੂਹਕ ਗੋਲੀਬਾਰੀ ਹੋਈ ਅਤੇ ਇਕ ਰੈਸਟੋਰੈਂਟ ਵਿਚ ਆਤਮਘਾਤੀ ਬੰਬ ਧਮਾਕਾ ਹੋਇਆ। ਬ੍ਰਿਟੇਨ ਦੇ ਇਕ ਅੰਗਰੇਜ਼ੀ ਅਖਬਾਰ ਨੂੰ ਕੁਝ ਦਸਤਾਵੇਜ਼ ਮਿਲੇ ਹਨ ਜਿਸ ਵਿਚ ਇਕ ਪੱਤਰ ਵੀ ਸ਼ਾਮਲ ਹੈ। ਇਸ ਪੱਤਰ ਨੂੰ ਸੰਗਠਨ ਦੇ ਮੁਖੀ ਅਬੁਬਕ ਅਲ-ਬਗਦਾਦੀ ਦੇ ਨਾਮ ਲਿਖਿਆ ਗਿਆ ਹੈ। ਜਿਸ ਵਿਚ ਆਈ.ਐੱਸ.ਆਈ.ਐੱਸ. ਦੇ 6 ਨੇਤਾਵਾਂ ਦੇ ਦਸਤਖਤ ਹਨ। ਸੀਰੀਆ ਤੋਂ ਇਸਲਾਮਿਕ ਸਟੇਟ ਦਾ ਖਾਤਮਾ ਹੋਣ ਦੇ ਬਾਅਦ ਵੀ ਉਹ ਅੰਤਰਰਾਸ਼ਟਰੀ ਨੈੱਟਵਰਕ ਚਲਾਉਣ, ਮੁੰਡਿਆਂ ਨੂੰ ਸਰਹੱਦ ਪਾਰ ਭੇਜਣ, ਬੈਂਕ ਲੁੱਟਣ, ਗੱਡੀਆਂ ਨਾਲ ਲੋਕਾਂ ਨੂੰ ਕੁਚਲਣ, ਹੱਤਿਆਵਾਂ ਅਤੇ ਕੰਪਿਊਟਰ ਹੈਕਿੰਗ ਦੀ ਸਾਜਿਸ਼ ਰਚ ਰਿਹਾ ਹੈ। 

ਪੱਤਰ ਵਿਚ ਕਿਹਾ ਗਿਆ ਹੈ ਕਿ ਆਈ.ਐੱਸ.ਆਈ.ਐੱਸ. ਦਾ ਮੈਂਬਰ ਅਬੁ ਖਬਾਬ ਐੱਲ-ਮੁਹਾਜੀਰ ਵਿਦੇਸ਼ਾਂ ਵਿਚ ਅੱਤਵਾਦੀ ਮੁਹਿੰਮ ਚਲਾਏਗਾ। ਉਹ ਤਿੰਨ ਸੈਲਸ ਦੀ ਜ਼ਿੰਮੇਵਾਰ ਚੁੱਕੇਗਾ ਜਿਸ ਵਿਚ ਇਕ ਰੂਸ ਅਤੇ ਦੋ ਜਰਮਨੀ ਵਿਚ ਹਨ। ਹੋਰ ਗਰੁੱਪ ਪੂਰਬੀ-ਉੱਤਰੀ ਸੀਰੀਆ ਵਿਚ ਵੱਖਰੀ ਕਮਾਂਡ ਦੀ ਅਗਵਾਈ ਵਿਚ ਚੱਲਣਗੇ। ਇਸ ਸੈਲਸ ਦਾ ਪਹਿਲਾ ਉਦੇਸ਼ ਖਲੀਫਾ ਦੇ ਫੰਡ ਦੇ ਪੈਸੇ ਚੋਰੀ ਕਰਨਾ ਹੈ। ਪੱਤਰ ਵਿਚ ਕਿਹਾ ਗਿਆ ਕਿ ਕਾਫਿਰ ਉੱਦਮ ਸਰਮਾਏਦਾਰਾਂ ਨੂੰ ਮਾਰਨਾ, ਬੈਂਕ ਖਾਤਿਆਂ ਨੂੰ ਹੈਕ ਕਰਨਾ, ਬੈਂਕ ਡਾਕਿਆਂ ਜਾਂ ਉਨ੍ਹਾਂ ਥਾਵਾਂ 'ਤੇ ਡਾਕੇ ਮਾਰਨਾ ਜਿਨ੍ਹਾਂ ਦੀ ਰੇਕੀ ਕੀਤੀ ਗਈ ਹੈ। ਇਸ ਦੇ ਨਾਲ ਹੀ ਗੱਡੀਆਂ ਨਾਲ ਲੋਕਾਂ ਨੂੰ ਕੁਚਲਣ ਦੇ ਹਮਲੇ ਵੀ ਕੀਤੇ ਜਾਣਗੇ। ਪੱਤਰ ਵਿਚ ਕਿਹਾ ਗਿਆ ਕਿ ਅਸੀਂ ਇਸ ਤਰ੍ਹਾਂ ਨਾਲ ਅੰਜਾਮ ਦਿੱਤੇ ਗਏ ਕਿਸੇ ਆਪਰੇਸ਼ਨ ਦੇ ਬਾਅਦ ਹਾਸਲ ਕੀਤੀ ਗਈ ਰਾਸ਼ੀ ਨੂੰ ਭੇਜ ਦੇਵਾਂਗੇ।


Vandana

Content Editor

Related News