ਬ੍ਰਿਟੇਨ ਸਰਕਾਰ ਨੂੰ ਉਈਗਰਾਂ ’ਤੇ ਅੱਤਿਆਚਾਰਾਂ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਅਪੀਲ

07/10/2021 1:35:31 PM

ਲੰਡਨ– ਬ੍ਰਿਟੇਨ ’ਚ ਸਾਂਸਦਾਂ ਦੇ ਇਕ ਪ੍ਰਭਾਵਸ਼ਾਲੀ ਸਮੂਹ ਨੇ ਕਿਹਾ ਹੈ ਕਿ ਸਰਕਾਰ ਬੀਜਿੰਗ ’ਚ 2022 ਨੂੰ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਦੇ ਰਾਜਨੀਤਿਕ ਬਾਈਕਾਟ ਦਾ ਸਮਰਥਨ ਕਰੇ। ਇਹ ਮੰਗ ਇਸ ਲਈ ਕੀਤੀ ਗਈ ਤਾਂ ਜੋ ਸ਼ਿਨਜੀਆਂਗ ਸੂਬੇ ’ਚ ਉਈਗਰ ਮੁਸਲਮਾਨਾਂ ਅਤੇ ਹੋਰ ਜਾਤੀ ਸਮੂਹਾਂ ਦੇ ਕਤਲੇਆਮ ਖਿਲਾਫ ਚੀਨ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਸਾਂਸਦਾਂ ਨੇ ਉਈਗਰਾਂ ’ਤੇ ਅੱਤਿਆਚਾਰ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਵੀ ਬ੍ਰਿਟੇਨ ਸਰਕਾਰ ਨੂੰ ਅਪੀਲ ਕੀਤੀ।

ਕੰਜਰਵੇਟਿਵ ਸਾਂਸਦ ਟੌਮ ਤੁਗੇਨਹਤ ਦੀ ਅਗਵਾਈ ਵਾਲੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਇਕ ਰਿਪੋਰਟ ’ਚ ਕਿਹਾ ਕਿ ਸ਼ਿਨਜੀਆਂਗ ’ਚ ਹੋ ਰਹੇ ਅੱਤਿਆਚਾਰ ਅੱਤਰਰਾਸ਼ਟਰੀ ਸੰਕਟ ਦਾ ਪ੍ਰਦਰਸ਼ਨ ਕਰਦੇ ਹਨ ਜਿਸ ਤੋਂ ਕਿਸੇ ਵੀ ਸਰਕਾਰ ਦਾ ਮੂੰਹ ਮੋੜਨਾ ਇਕਦਮ ਗਲਤ ਹੈ। 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜਰਵੇਟਿਵ ਸਰਕਾਰ ਨੂੰ ਉੱਤਰ-ਪੱਛਮੀ ਚੀਨ ’ਚ ਉਈਗਰ ਤੇ ਹੋਰ ਮੁਸਲਿਮ ਅਤੇ ਜਾਤੀ ਤੁਰਕੀ ਭਾਸ਼ਾ ਸਮੂਹ ਨਾਲ ਜੁੜੇ ਘੱਟ ਗਿਣਤੀਆਂ ਖਿਲਾਫ ਬੀਜਿੰਗ ਦੀਆਂ ਨੀਤੀਆਂ ਨੂੰ ਕਤਲੇਆਮ ਅਤੇ ਮਨੁੱਖਤਾ ਖਿਲਾਫ ਅਪਰਾਧ ਘੋਸ਼ਿਤ ਕਰਨ ਦੇ ਬ੍ਰਿਟਿਸ਼ ਸਾਂਸਦਾਂ ਦੇ ਫੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ। ਕਈ ਹੋਰ ਸਿਫਾਰਿਸ਼ਾਂ ਦੇ ਨਾਲ ਹੀ ਬ੍ਰਿਟਿਸ਼ ਸਾਂਸਦਾਂ ਦੀ ਕਮੇਟੀ ਨੇ ਕਿਹਾ ਕਿ ਸਰਕਾਰ ਨੂੰ ਓਲੰਪਿਕ ਖੇਡਾਂ ’ਚ ਭਾਗ ਨਹੀਂ ਲੈਣਾ ਚਾਹੀਦਾ ਜੋ ਫਰਵਰੀ 2022 ’ਚ ਹੋਣੀਆਂ ਹਨ ਅਤੇ ਹੋਰ ਲੋਕਾਂ ਨੂੰ ਵੀ ਅਜਿਹਾ ਨਾ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। 


Rakesh

Content Editor

Related News