ਲੰਡਨ 'ਚ ਭਾਰਤੀਆਂ 'ਤੇ ਖਾਲਿਸਤਾਨ ਸਮਰਥਕਾਂ ਨੇ ਕੀਤਾ ਹਮਲਾ, ਵੀਡੀਓ

Sunday, Mar 10, 2019 - 10:14 AM (IST)

ਲੰਡਨ 'ਚ ਭਾਰਤੀਆਂ 'ਤੇ ਖਾਲਿਸਤਾਨ ਸਮਰਥਕਾਂ ਨੇ ਕੀਤਾ ਹਮਲਾ, ਵੀਡੀਓ

ਲੰਡਨ (ਬਿਊਰੋ)— ਬ੍ਰਿਟੇਨ ਦੇ ਲੰਡਨ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਸ਼ਨੀਵਾਰ (9 ਮਾਰਚ) ਨੂੰ ਪ੍ਰਦਰਸ਼ਨ ਕਰ ਰਹੇ ਦੋ ਸਮੂਹਾਂ ਵਿਚਕਾਰ ਝੜਪ ਹੋ ਗਈ। ਸਕਾਟਲੈਂਡ ਯਾਰਡ ਦਾ ਰਹਿਣਾ ਹੈ ਕਿ ਬ੍ਰਿਟੇਨ ਸਥਿਤ ਕਸ਼ਮੀਰੀ ਤੇ ਖਾਲਿਸਤਾਨ ਸਮਰਥਕ ਸੰਗਠਨਾਂ ਅਤੇ ਮੋਦੀ ਦੇ ਸਮਰਥਨ ਵਿਚ ਇਕੱਠੇ ਲੋਕਾਂ ਵਿਚਾਲੇ ਇਹ ਝੜਪ ਹੋਈ। ਇਸ ਮਗਰੋਂ ਇਕ ਵਿਅਕਤੀ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 

ਕਸ਼ਮੀਰੀ ਅਤੇ ਖਾਲਿਸਤਾਨ ਸਮਰਥਕ ਸੰਗਠਨਾਂ ਦੋ ਲੋਕ ਭਾਰਤ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ ਜਦਕਿ ਦੂਜਾ ਸਮੂਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਨਾਅਰੇ ਲਗਾ ਰਿਹਾ ਸੀ। ਓਵਰਸੀਜ਼ ਪਾਕਿਸਤਾਨੀ ਵੈੱਲਫੇਅਰ ਕੌਂਸਲ (ਓ.ਪੀ.ਡਬਲਊ.ਸੀ.) ਅਤੇ ਸਿੱਖਸ ਫੌਰ ਜਸਟਿਸ ਸਮੂਹਾਂ ਅਤੇ ਬ੍ਰਿਟੇਨ ਫ੍ਰੈਂਡਸ ਆਫ ਇੰਡੀਆ ਸੋਸਾਇਟੀ ਸਮੂਹ ਦੇ ਲੋਕਾਂ ਵਿਚਕਾਰ ਝੜਪ ਹੋਈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਕਰਵਾਇਆ ਹੈ। 

PunjabKesari

ਜਾਣਕਾਰੀ ਮੁਤਾਬਕ ਹਮਲਾਵਰ ਸਿੱਖ ਪੱਗੜੀ ਪਹਿਨੇ ਹੋਏ ਸਨ ਅਤੇ 'ਨਾਰਾ-ਏ-ਤਕਬੀਰ' ਅਤੇ ਅੱਲਾਹ-ਹੂ-ਅਕਬਰ' ਦੇ ਨਾਅਰੇ ਲਗਾ ਰਹੇ ਸਨ। ਹਮਲਾਵਰਾਂ ਦੇ ਹੱਥਾਂ ਵਿਚ ਖਾਲਿਸਤਾਨ ਦਾ ਝੰਡਾ ਵੀ ਸੀ।

PunjabKesari

ਮੈਟਰੋਪਾਲੀਟਨ ਪੁਲਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ। ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਝੜਪ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। 


author

Vandana

Content Editor

Related News