ਬੀਕਾ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੀ ਨਿਖੇਧੀ

02/20/2019 6:12:31 PM

ਲੰਡਨ (ਸਮਰਾ)— ਬ੍ਰਿਟਿਸ਼ ਇੰਡੀਆ ਕੌਂਸਰਲਜ਼ ਐਸੋਸੀਏਸ਼ਨ ਯੂ.ਕੇ. ਨੇ ਪਿਛਲੇ ਦਿਨੀਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਬੀਕਾਂ ਦੇ ਚੇਅਰਮੈਨ ਕੌਂਸਲਰ ਰਣਜੀਤ ਧੀਰ ਤੇ ਰਾਜੂ ਸੰਸਾਰਪੁਰੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਦੇਸ਼ੀ ਭਾਈਚਾਰਾ ਇਸ ਔਖੀ ਘੜੀ 'ਚ ਭਾਰਤ ਨਾਲ ਹੈ। ਉਨ੍ਹਾਂ ਕਿਹਾ ਕਿ ਸਾਰੇ ਸੰਸਾਰ ਭਰ ਦੇ ਦੇਸ਼ਾਂ ਨੂੰ ਸਾਂਝੀ ਲੜਾਈ ਲੜਨ ਦੀ ਲੋੜ ਹੈ ਕਿਉਂਕਿ ਅੱਤਵਾਦ ਬਹੁਤ ਸਾਰੇ ਦੇਸ਼ਾਂ ਦਾ ਭਾਰੀ ਨੁਕਸਾਨ ਕਰ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਾ ਬਣਾਈ ਰੱਖਣ।


Baljit Singh

Content Editor

Related News