ਸਾਊਥਾਲ ''ਚ ਵੱਡੇ ਇਕੱਠ ਵਾਲੀ ਵਿਆਹ ਦੀ ਪਾਰਟੀ ਪੁਲਸ ਨੇ ਕਰਵਾਈ ਬੰਦ

Wednesday, Nov 04, 2020 - 08:15 AM (IST)

ਸਾਊਥਾਲ ''ਚ ਵੱਡੇ ਇਕੱਠ ਵਾਲੀ ਵਿਆਹ ਦੀ ਪਾਰਟੀ ਪੁਲਸ ਨੇ ਕਰਵਾਈ ਬੰਦ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਦੌਰ ਵਿੱਚ ਵਿਆਹ ਸ਼ਾਦੀ ਲਈ ਵੀ 15 ਜਣਿਆਂ ਦੇ ਇਕੱਠ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ। ਪਰ ਲੋਕ ਸਰਕਾਰੀ ਹਦਾਇਤਾਂ ਨੂੰ ਟਿੱਚ ਜਾਣਦਿਆਂ ਫਿਰ ਵੀ ਵੱਡੇ ਇਕੱਠ ਕਰਨੋਂ ਨਹੀਂ ਹਟ ਰਹੇ।

ਸਾਊਥਾਲ ਵਿਚ ਚੌਧਰੀਜ਼ ਟੀਕੇਸੀ ਵਿਖੇ ਲਗਭਗ 100 ਮਹਿਮਾਨਾਂ ਦੀ ਹਾਜ਼ਰੀ ਵਾਲੇ ਵੱਡੇ ਵਿਆਹ ਦੀ ਸੂਹ ਮਿਲਣ ਤੋਂ ਬਾਅਦ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚਣ ਤੋਂ ਬਾਅਦ ਪਾਰਟੀ ਨੂੰ ਬੰਦ ਕਰਨ ਦੀ ਖ਼ਬਰ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਪ੍ਰਬੰਧਕਾਂ ਨੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਸਿਰਫ 15 ਲੋਕਾਂ ਦੀ ਵਿਆਹ ਦੀ ਪਾਰਟੀ ਹੈ ਜਦਕਿ ਪਰਦੇ ਦੇ ਪਿੱਛੇ ਅਧਿਕਾਰੀਆਂ ਨੇ 100 ਦੇ ਲਗਭਗ ਲੋਕਾਂ ਦਾ ਇਕੱਠ ਦੇਖਿਆ। ਅਧਿਕਾਰੀਆਂ ਵੱਲੋਂ ਦਿੱਤੇ ਦਖਲ ਅਤੇ ਸਖਤੀ ਉਪਰੰਤ ਸਮਾਗਮ ਬੰਦ ਕਰ ਦਿੱਤਾ ਗਿਆ।


author

Vandana

Content Editor

Related News