ਬ੍ਰਿਟੇਨ ਚੋਣਾਂ 'ਚ ਦਿਸਿਆ 'ਕਸ਼ਮੀਰ ਇਫੈਕਟ', ਕੰਜ਼ਰਵੇਟਿਵ ਨੂੰ ਬਹੁਮਤ

12/13/2019 1:41:55 PM

ਲੰਡਨ (ਬਿਊਰੋ): ਬ੍ਰਿਟੇਨ ਚੋਣਾਂ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ। 650 ਸੀਟਾਂ ਵਿਚੋਂ 337 ਸੀਟਾਂ 'ਤੇ ਕੰਜ਼ਰਵੇਟਿਵ ਪਾਰਟੀ ਜਿੱਤ ਵੱਲ ਵੱਧ ਰਹੀ ਹੈ, ਜਦਕਿ ਲੇਬਰ ਪਾਰਟੀ 200 ਸੀਟਾਂ ਜਿੱਤਣ ਦੇ ਕਰੀਬ ਹੈ।ਇਹਨਾਂ ਚੋਣਾਂ ਵਿਚ ਹਾਰੋ ਈਸਟ ਤੋਂ ਚੋਣ ਜਿੱਤਣ ਵਾਲੀ ਕੰਜ਼ਰਵੇਟਿਵ ਪਾਰਟੀ ਦੇ ਬਾਬ ਬਲੈਕਮੈਨ ਨੇ ਕਿਹਾ ਕਿ ਚੋਣਾਂ ਵਿਚ ਕਸ਼ਮੀਰ ਮਾਮਲੇ ਨੇ ਵੱਡਾ ਰੋਲ ਨਿਭਾਇਆ। ਇਸ ਕਾਰਨ ਭਾਰਤੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਈ। ਕਸ਼ਮੀਰ ਮਾਮਲੇ ਦੇ ਕਾਰਨ ਅਸੀਂ ਘੱਟੋ-ਘੱਟ 10 ਸੀਟਾਂ ਜਿੱਤੀਆਂ ਹਨ। ਕਸ਼ਮੀਰ 'ਤੇ ਭਾਰਤ ਦਾ ਵਿਰੋਧ ਕਰਨ ਵਾਲੀ ਲੇਬਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬ੍ਰਿਟੇਨ ਚੋਣਾਂ ਇਸ ਵਾਰ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਇਸ ਵਿਚ ਪ੍ਰਵਾਸੀ ਭਾਰਤੀਆਂ ਦੀ ਵੱਡੀ ਭੂਮਿਕਾ ਹੈ। ਅਨੁਮਾਨ ਲਗਾਏ ਜਾ ਰਹੇ ਹਨ ਕਿ ਬ੍ਰਿਟਿਸ਼ ਹਿੰਦੂ ਇਸ ਵਾਰ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣਗੇ। ਅਸਲ ਵਿਚ ਬ੍ਰਿਟੇਨ ਦੇ ਪ੍ਰਵਾਸੀ ਭਾਰਤੀ ਲੇਬਰ ਪਾਰਟੀ ਵਿਰੁੱਧ ਇਸ ਲਈ ਵੀ ਹਨ ਕਿਉਂਕਿ ਜੇਰੇਮੀ ਕਾਰਬਿਨ ਨੇ ਕਸ਼ਮੀਰ 'ਤੇ ਭਾਰਤ ਵਿਰੋਧੀ ਬਿਆਨ ਦਿੱਤੇ ਸਨ। ਭਾਰਤੀ ਮੂਲ ਦੇ ਲੋਕਾਂ ਦਾ ਇਕ ਸਮੂਹ 'ਪ੍ਰੋ ਇੰਡੀਆ' ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਿਹਾ ਸੀ। ਇਸ ਸਮੂਹ ਨੇ 40 ਸੀਟਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਿਹਨਾਂ ਵਿਚੋਂ ਜ਼ਿਆਦਾਕਰ ਕੰਜ਼ਰਵੇਟਿਵ ਪਾਰਟੀ ਤੋਂ ਸਨ।


Vandana

Content Editor

Related News