ਬ੍ਰਿਟੇਨ ਚੋਣਾਂ 2019 : ਲੇਬਰ ਪਾਰਟੀ ''ਚ 4 ਪੰਜਾਬੀਆਂ ਨੇ ਰਚਿਆ ਇਤਿਹਾਸ

12/13/2019 12:50:05 PM

ਲੰਡਨ (ਬਿਊਰੋ): ਬ੍ਰਿਟੇਨ ਵਿਚ ਹੋਈਆਂ ਆਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਹਨਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਹਾਸਲ ਹੋਇਆ ਹੈ। ਸ਼ਾਨਦਾਰ ਬਹੁਮਤ ਦੇ ਨਾਲ ਬੋਰਿਸ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਭਾਵੇਂਕਿ ਲੇਬਰ ਪਾਰਟੀ ਪਿੱਛੇ ਚੱਲ ਰਹੀ ਹੈ ਪਰ ਇਸ ਦੇ ਨਾਮ ਹੇਠ ਚੋਣ ਲੜ ਰਹੇ 4 ਪੰਜਾਬੀਆਂ ਨੇ ਮੁੜ ਇਤਿਹਾਸ ਰਚਿਆ ਹੈ।

ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ ਆਪਣੀ ਸੀਟ 'ਤੇ ਜਿੱਤ ਗਏ ਹਨ।ਵਰਿੰਦਰ ਸ਼ਰਮਾ ਨੇ 31,720 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ।ਉਹ ਕਦੇ ਬੱਸ ਕੰਡਕਟਰ ਸਨ ਅਤੇ ਈਲਿੰਗ ਵਿਚ ਕੌਂਸਲਰ ਅਤੇ ਮੇਅਰ ਦੇ ਰੂਪ ਵਿਚ ਕੰਮ ਕਰਦੇ ਸਨ। ਸਲੋਹ ਤੋਂ ਤਨਮਨਜੀਤ ਸਿੰਘ ਢੇਸੀ ਵੀ ਆਪਣੀ ਸੀਟ 'ਤੇ ਜਿੱਤ ਗਏ ਹਨ। ਉਹਨਾਂ ਨੇ ਟਵੀਟ ਕਰ ਕੇ ਆਪਣੇ ਇਲ਼ਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ।

 

ਉੱਧਰ ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਜਿੱਤ ਹਾਸਲ ਕੀਤੀ ਹੈ।

 

ਇਹਨਾਂ ਨੇ ਵੀ ਟਵੀਟ ਕਰ ਕੇ ਆਪਣੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। 

 


Vandana

Content Editor

Related News