ਬ੍ਰਿਟਿਸ਼ ਅਦਾਲਤ ਦਾ ਇਤਿਹਾਸਿਕ ਫ਼ੈਸਲਾ, 9 ਸਾਲਾ ਐਲਾ ਦੀ ਮੌਤ ਦਾ ਕਾਰਨ ''ਹਵਾ ਪ੍ਰਦੂਸ਼ਣ''

12/17/2020 6:14:44 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਹਵਾ ਪ੍ਰਦੂਸ਼ਣ ਨਾਲ ਹਰੇਕ ਸਾਲ ਲੱਖਾਂ ਲੋਕ ਮਰਦੇ ਹਨ ਪਰ ਪਹਿਲੀ ਵਾਰ ਕਿਸੇ ਦੀ ਮੌਤ ਦੇ ਸਰਟੀਫਿਕੇਟ ਵਿਚ ਹਵਾ ਪ੍ਰਦੂਸ਼ਣ ਨੂੰ ਮੌਤ ਦਾ ਕਾਰਨ ਲਿਖਿਆ ਗਿਆ ਹੈ। ਬ੍ਰਿਟੇਨ ਵਿਚ 9 ਸਾਲ ਦੀ ਐਲਾ ਦੀ ਮੌਤ ਦਮੇ ਦੇਅ ਟੈਕ ਕਾਰਨ ਹੋਈ। ਉਸ ਦੇ ਮੌਤ ਦੇ ਸਰਟੀਫਿਕੇਟ ਵਿਚ ਇਸ ਦਾ ਕਾਰਨ ਹਵਾ ਪ੍ਰਦੂਸ਼ਣ ਲਿਖਿਆ ਗਿਆ। ਹੁਣ ਇਸ ਮਾਮਲੇ ਨੂੰ ਲੈਕੇ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। 

ਐਲਾ ਕਿੱਸੀ-ਡ੍ਰੇਬਾਹ ਲੰਡਨ ਦੇ ਦੱਖਣੀ-ਪੂਰਬੀ ਇਲਾਕੇ ਲੈਵਿਸ਼ਹੈਮ ਵਿਚ ਰਹਿੰਦੀ ਸੀ। ਫਰਵਰੀ 2013 ਵਿਚ ਐਲਾ ਦੀ ਮੌਤ ਗੰਭੀਰ ਸਾਹ ਅਸਫਲਤਾ (Acute respiratory failure) ਦੇ ਕਾਰਨ ਹੋਈ। ਉਸ ਨੂੰ ਦਮੇ ਦੀ ਗੰਭੀਰ ਸਮੱਸਿਆ ਸੀ। ਇਸ ਦਾ ਕਾਰਨ ਹਵਾ ਪ੍ਰਦੂਸ਼ਣ ਸੀ। ਇਹ ਗੱਲ ਇਨਰ ਸਾਊਥ ਲੰਡਨ ਦੇ ਕੋਰੋਨਰ ਫਿਲਿਪ ਵਾਲਿਆਂ ਨੇ ਵੀ ਮੰਨੀ। ਫਿਲਿਪ ਨੇ ਕਿਹਾ ਕਿ ਐਲਾ ਲਗਾਤਾਰ ਨਾਈਟ੍ਰੋਜਨ ਡਾਈਆਕਸਾਈਡ ਅਤੇ ਪਰਟੀਕੁਲੇਟ ਮੈਟਰ (ਪੀ.ਐੱਮ.) ਦੇ ਸੰਪਰਕ ਵਿਚ ਆਉਣ ਕਾਰਨ ਮਰੀ। ਪ੍ਰਦੂਸ਼ਣ ਵਿਚ ਕਮੀ ਨਾ ਲਿਆ ਪਾਉਣਾ ਹੀ ਐਲਾ ਕਿੱਸੀ ਦੀ ਮੌਤ ਦਾ ਕਾਰਨ ਬਣਿਆ ਕਿਉਂਕਿ ਲੇਵਿਸ਼ਹੈਮ ਵਿਚ ਨਾਈਟ੍ਰੋਜਨ ਆਕਸਾਈਡ ਦੀ ਨਿਕਾਸੀ, ਪਰਟੀਕੁਲੇਟ ਮੈਟਰ ਦੀ ਮਾਤਰਾ ਅੰਤਰਰਾਸ਼ਟਰੀ ਅਤੇ ਦੇਸ਼ ਵਿਚ ਬਣਾਏ ਗਏ ਨਿਯਮਾਂ ਨਾਲੋਂ ਬਹੁਤ ਜ਼ਿਆਦਾ ਸੀ ਅਤੇ ਹਾਲੇ ਵੀ ਹੈ। 

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਦਾਅਵਾ, ਯੂਕੇ 'ਚ ਕੋਵਿਡ-19 ਟੀਕਾ ਨਹੀਂ ਲਗਵਾਉਣਾ ਚਾਹੁੰਦੇ ਭਾਰਤੀ ਮੂਲ ਦੇ ਲੋਕ

ਫਿਲਿਪ ਨੇ ਕਿਹਾ ਕਿ ਇਸ ਕਾਰਨ ਐਲਾ ਦਾ ਜੀਵਨ ਖਰਾਬ ਹੋ ਗਿਆ। ਇਹ ਉਸ ਦੀ ਮਾਂ ਰੋਸਾਮੁੰਡ ਕਿੱਸੀ ਨੂੰ ਵੀ ਪਤਾ ਹੈ। ਸਾਬਕਾ ਟੀਚਰ ਰੋਸਾਮੁੰਡ ਨੇ ਕਿਹਾ ਕਿ ਮੈਂ ਆਪਣੇ ਜੀਵਨ ਦੇ ਕਈ ਸਾਲ ਐਲਾ ਨੂੰ ਨਿਆਂ ਦਿਵਾਉਣ ਦੇ ਲਈ ਕੋਰਟ ਵਿਚ ਲੜਾਈ ਲੜੀ। ਹੁਣ ਜਾ ਕੇ ਫ਼ੈਸਲਾ ਸਾਡੇ ਹੱਕ ਵਿਚ ਆਇਆ। ਕੋਰਟ ਨੇ ਮੰਨ ਲਿਆ ਕਿ ਐਲਾ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੋਏ ਅਸਥਮਾ ਦੇ ਅਟੈਕ  ਕਾਰਨ ਹੋਈ ਸੀ।ਰੋਸਾਮੁੰਡ ਦੇ ਵਕੀਲ ਨੇ ਕੋਰਟ ਵਿਚ ਕਿਹਾ ਸੀ ਕਿ ਹਵਾ ਪ੍ਰਦੂਸ਼ਣ ਜਨਤਕ ਸਿਰਤ ਲਈ ਐਮਰਜੈਂਸੀ ਸਥਿਤੀ ਹੈ। 

ਮਾਹਰਾਂ ਦੀ ਜਾਂਚ ਦੇ ਬਾਅਦ ਜਿਹੜੀ ਰਿਪੋਰਟ ਆਈ ਉਸ ਵਿਚ ਇਹ ਗੱਲ ਮੈਡੀਕਲ ਤੌਰ 'ਤੇ ਸਾਬਤ ਹੋ ਚੁੱਕੀ ਹੈ ਕਿ ਐਲਾ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੋਏ ਅਸਥਮਾ ਦੇ ਅਟੈਕ ਦੇ ਕਾਰਨ ਹੋਈ। ਇਸ ਦੇ ਬਾਅਦ ਕੋਰਟ ਨੇ ਇਹ ਇਤਿਹਾਸਿਕ ਫ਼ੈਸਲਾ ਸੁਣਾਇਆ। ਗਾਰਡੀਅਨ ਅਖ਼ਬਾਰ ਦੇ ਮੁਤਾਬਕ ਲੰਡਨ ਦੇ ਕੋਰਟ ਦੇ ਇਸ ਫ਼ੈਸਲੇ ਦੇ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਹਵਾ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਣ ਦਾ ਮੌਕਾ ਮਿਲੇਗਾ। ਇਸ ਨੂੰ ਵੀ ਮੌਤ ਦਾ ਇਕ ਕਾਰਨ ਮੰਨਿਆ ਜਾਵੇਗਾ ਅਤੇ ਅਧਿਕਾਰਤ ਤੌਰ 'ਤੇ ਦਸਤਾਵੇਜ਼ਾਂ ਵਿਚ ਇਸ ਦਾ ਜ਼ਿਕਰ ਕੀਤਾ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News