ਚੀਨ ਦੀ ਹਿਰਾਸਤ ''ਚ ਰਹੇ ਬ੍ਰਿਟਿਸ਼ ਕੌਂਸਲੇਟ ਜਨਰਲ ਹਾਂਗਕਾਂਗ ਪਰਤੇ

Sunday, Aug 25, 2019 - 01:10 AM (IST)

ਚੀਨ ਦੀ ਹਿਰਾਸਤ ''ਚ ਰਹੇ ਬ੍ਰਿਟਿਸ਼ ਕੌਂਸਲੇਟ ਜਨਰਲ ਹਾਂਗਕਾਂਗ ਪਰਤੇ

ਹਾਂਗਕਾਂਗ - ਚੀਨ 'ਚ ਹਿਰਾਸਤ 'ਚ ਲਿਆ ਗਿਆ ਬ੍ਰਿਟਿਸ਼ ਕੌਂਸਲੇਟ ਜਨਰਲ ਹਾਂਗਕਾਂਗ ਪਰਤ ਆਏ ਹਨ। ਉਸ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਮੋਨ ਚੇਂਗ 8 ਅਗਸਤ ਨੂੰ ਸ਼ੇਨਝੇਨ ਗਏ ਸਨ ਜਿਥੇ ਉਨ੍ਹਾਂ ਨੂੰ ਪੁਲਸ ਨੇ ਪ੍ਰਸ਼ਾਸਨਿਕ ਹਿਰਾਸਤ 'ਚ ਲੈ ਲਿਆ ਸੀ। ਉਨ੍ਹਾਂ ਦੇ ਪਰਿਵਾਰ ਨੇ 'ਫੇਸਬੁੱਕ ਪੋਸਟ 'ਚ ਕਿਹਾ ਕਿ ਸਿਮੋਨ ਹਾਂਗਕਾਂਗ ਪਰਤ ਆਏ ਹਨ। ਉਹ ਆਰਾਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਤੋਂ ਉਭਰਨ 'ਚ ਥੋੜ੍ਹਾ ਸਮਾਂ ਲੱਗੇਗਾ।


author

Khushdeep Jassi

Content Editor

Related News