ਬ੍ਰਿਟਿਸ਼ ਪਰਬਤਾਰੋਹੀ ਨੇ ਤੋੜਿਆ ਆਪਣਾ ਰਿਕਾਰਡ, 19ਵੀਂ ਵਾਰ ਕੀਤੀ ਐਵਰੈਸਟ ਦੀ ਚੜ੍ਹਾਈ

Sunday, May 18, 2025 - 02:49 PM (IST)

ਬ੍ਰਿਟਿਸ਼ ਪਰਬਤਾਰੋਹੀ ਨੇ ਤੋੜਿਆ ਆਪਣਾ ਰਿਕਾਰਡ, 19ਵੀਂ ਵਾਰ ਕੀਤੀ ਐਵਰੈਸਟ ਦੀ ਚੜ੍ਹਾਈ

ਕਾਠਮੰਡੂ (ਏਪੀ)- ਇੱਕ ਬ੍ਰਿਟਿਸ਼ ਪਰਬਤਾਰੋਹੀ ਨੇ ਐਤਵਾਰ ਨੂੰ 19ਵੀਂ ਵਾਰ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਹੈ। ਇਸ ਤਰ੍ਹਾਂ ਉਸ ਨੇ ਇੱਕ ਗੈਰ-ਸ਼ੇਰਪਾ ਗਾਈਡ ਦੁਆਰਾ ਦੁਨੀਆ ਦੇ ਸਭ ਤੋਂ ਉੱਚੇ ਪਹਾੜ 'ਤੇ ਸਭ ਤੋਂ ਵੱਧ ਚੜ੍ਹਾਈ ਕਰਨ ਦਾ ਆਪਣਾ ਰਿਕਾਰਡ ਤੋੜਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਵਾਂਗ ਇਹ ਦੇਸ਼ ਵੀ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਕਰੇਗਾ ਡਿਪੋਰਟ

ਦੱਖਣ-ਪੱਛਮੀ ਇੰਗਲੈਂਡ ਦੇ 51 ਸਾਲਾ ਕੈਂਟਨ ਕੂਲ ਨੇ ਐਤਵਾਰ ਨੂੰ ਕਈ ਹੋਰ ਪਰਬਤਾਰੋਹੀਆਂ ਦੇ ਨਾਲ 8,849 ਮੀਟਰ ਦੀ ਚੋਟੀ ਨੂੰ ਸਰ ਕੀਤਾ। ਹਿਮਾਲੀਅਨ ਗਾਈਡਜ਼ ਨੇਪਾਲ ਦੇ ਇਸਵਾਰੀ ਪੌਡੇਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਕੂਲ ਨੇ ਪਹਿਲੀ ਵਾਰ 2004 ਵਿੱਚ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਸੀ ਅਤੇ ਉਦੋਂ ਤੋਂ ਲਗਭਗ ਹਰ ਸਾਲ ਅਜਿਹਾ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਸਿਰਫ਼ ਨੇਪਾਲੀ ਸ਼ੇਰਪਾ ਗਾਈਡਾਂ ਨੇ ਹੀ ਕੂਲ ਤੋਂ ਵੱਧ ਵਾਰ ਚੋਟੀ ਨੂੰ ਸਰ ਕੀਤਾ ਹੈ। ਮਾਊਂਟ ਐਵਰੈਸਟ ਦੀ ਸਭ ਤੋਂ ਵੱਧ ਚੜ੍ਹਾਈ ਨੇਪਾਲੀ ਸ਼ੇਰਪਾ ਗਾਈਡ ਕਾਮੀ ਰੀਟਾ ਦੁਆਰਾ 30 ਵਾਰ ਕੀਤੀ ਗਈ ਹੈ, ਜੋ ਇਸ ਸਮੇਂ ਵੀ ਪਹਾੜ 'ਤੇ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਉਸ ਦੇ ਚੜ੍ਹਾਈ ਕਰਨ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News