ਭਾਰਤ ਦੀ ਯਾਤਰਾ ਕਿਉਂ ਰੱਦ ਕਰ ਰਹੇ ਨੇ ਬਰਤਾਨਵੀ ਨਾਗਰਿਕ? ਕੀ ਹੈ ਵੀਜ਼ਾ ਨਾਲ ਜੁੜਿਆ ‘ਨਵਾਂ’ ਨਿਯਮ

Monday, Oct 10, 2022 - 11:49 PM (IST)

ਭਾਰਤ ਦੀ ਯਾਤਰਾ ਕਿਉਂ ਰੱਦ ਕਰ ਰਹੇ ਨੇ ਬਰਤਾਨਵੀ ਨਾਗਰਿਕ? ਕੀ ਹੈ ਵੀਜ਼ਾ ਨਾਲ ਜੁੜਿਆ ‘ਨਵਾਂ’ ਨਿਯਮ

ਲੰਡਨ :  ਹਜ਼ਾਰਾਂ ਦੀ ਗਿਣਤੀ ’ਚ ਬ੍ਰਿਟੇਨ ਦੇ ਨਾਗਰਿਕਾਂ ਨੇ ਭਾਰਤ ਦੀ ਯਾਤਰਾ ਰੱਦ ਕਰ ਦਿੱਤੀ ਹੈ। ਇਸ ਦੇ ਪਿੱਛੇ ਵੀਜ਼ਾ ਨਿਯਮਾਂ ’ਚ ਕਥਿਤ ਬਦਲਾਅ ਦੱਸਿਆ ਜਾ ਰਿਹਾ ਹੈ। ਦਿ ਟਾਈਮਜ਼ ਯੂਕੇ ਦੀ ਰਿਪੋਰਟ ਮੁਤਾਬਕ ਆਖਰੀ ਸਮੇਂ ’ਚ ਟੂਰਿਸਟ ਵੀਜ਼ਾ ਨਿਯਮ ’ਚ ਤਬਦੀਲੀਆਂ ਕਾਰਨ ਹਜ਼ਾਰਾਂ ਬਰਤਾਨਵੀ ਨਾਗਰਿਕਾਂ ਨੇ ਭਾਰਤ ਦੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਪਹਿਲਾਂ ਯੂ.ਕੇ. ’ਚ ਵੀਜ਼ਾ ਕੇਂਦਰਾਂ ’ਤੇ ਵੀਜ਼ਾ ਲਈ ਖੁਦ ਦੀ ਮੌਜੂਦਗੀ ਦੀ ਲੋੜ ਨਹੀਂ ਹੁੰਦੀ ਸੀ ਪਰ ਨਿਯਮ ’ਚ ਅਚਾਨਕ ਤਬਦੀਲੀ ਕਾਰਨ ਬ੍ਰਿਟੇਨ ਦੇ ਲੋਕਾਂ ਨੂੰ ਬ੍ਰਿਟੇਨ ’ਚ ਵੀਜ਼ਾ ਕੇਂਦਰਾਂ ’ਤੇ ਆਪਣੇ ਆਪ ਨੂੰ ਹਾਜ਼ਰ ਹੋਣ ਲਈ ਮਜਬੂਰ ਹੋਣ ਪੈ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਨਾਗਰਿਕਾਂ ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਕੂਲ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਪੰਜਾਬ ਨੇ ਸ਼ੁਰੂ ਕੀਤਾ ਆਨਲਾਈਨ ਤਬਾਦਲਾ ਪੋਰਟਲ

ਰਿਪੋਰਟ ’ਚ ਲਿਖਿਆ ਗਿਆ ਹੈ ਕਿ ਹੁਣ ਤਕ ਹਜ਼ਾਰਾਂ ਬ੍ਰਿਟਿਸ਼ ਸੈਲਾਨੀ ਭਾਰਤ ਜਾਣ ਲਈ ਵੀਜ਼ਾ ਪ੍ਰਾਪਤ ਕਰਨ ਲਈ ਵੀਜ਼ਾ ਏਜੰਟਾਂ ’ਤੇ ਨਿਰਭਰ ਸਨ ਪਰ ਅਚਾਨਕ ਇਕ ਨੋਟੀਫਿਕੇਸ਼ਨ ਆਇਆ, ਜਿਸ ’ਚ ਵੀਜ਼ਾ ਲੈਣ ਲਈ ਵਿਅਕਤੀ ਦੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਪ੍ਰਕਿਰਿਆ ’ਚ ਇਕ ਹੋਰ ਰੁਕਾਵਟ ਉਦੋਂ ਪੈਦਾ ਹੋਈ, ਜਦੋਂ ਦੱਸਿਆ ਗਿਆ ਕਿ ਅਗਲੇ ਦੋ ਮਹੀਨਿਆਂ ਤਕ ਬ੍ਰਿਟੇਨ ਦੇ ਲੋਕਾਂ ਲਈ ਕੋਈ ਅਪੁਆਇੰਟਮੈਂਟ ਉਪਲੱਬਧ ਨਹੀਂ ਹੈ। ਇਸ ਦੇ ਨਤੀਜੇ ਵਜੋਂ ਭਾਰਤ ਆਉਣ ਵਾਲੇ ਹਜ਼ਾਰਾਂ ਬ੍ਰਿਟਿਸ਼ ਯਾਤਰੀਆਂ ਨੇ ਆਪਣੀਆਂ ਛੁੱਟੀਆਂ ਦੀ ਯੋਜਨਾ ਨੂੰ ਰੱਦ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਮਜ਼ਦੂਰਾਂ ਤੇ ਉਸਾਰੀ ਮਜ਼ਦੂਰਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ

ਲੰਡਨ ’ਚ ਭਾਰਤੀ ਹਾਈ ਕਮਿਸ਼ਨ ਨੇ ਹਾਲਾਂਕਿ ਕਿਹਾ ਕਿ ਵੀਜ਼ਾ ਨਿਯਮਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਈ ਕਮਿਸ਼ਨ ਮੁਤਾਬਕ ਬ੍ਰਿਟਿਸ਼ ਪਾਸਪੋਰਟ ਧਾਰਕਾਂ ਨੂੰ ਇਕ ਆਟੋਮੈਟਿਕ ਮੈਸੇਜ ਰਾਹੀਂ ਨਿਯਮਾਂ ’ਚ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਸੀ। 9 ਵੀਜ਼ਾ ਪ੍ਰੋਸੈਸਿੰਗ ਸੈਂਟਰ (VFS) ’ਚ ਸਾਰੀਆਂ ਅਪੁਆਇੰਟਮੈਂਟਸ ਘੱਟ ਤੋਂ ਘੱਟ 18 ਨਵੰਬਰ ਤਕ ਬੁੱਕ ਦਿਖਾ ਰਿਹਾ ਹੈ। ਰਿਪੋਰਟ ਦੇ ਅਨੁਸਾਰ  ਵੀ ਐੱਫ ਐੱਸ ਗਲੋਬਲ ਨੇ ਕਿਹਾ ਕਿ ਇਹ ਫੈਸਲਾ ਇਸ ਗੱਲ ’ਤੇ ਜ਼ੋਰ ਦੇਣ ਲਈ ਲਿਆ ਗਿਆ ਹੈ ਕਿ ਯਾਤਰੀਆਂ ਨੂੰ ਵਿਅਕਤੀਗਤ ਰੂਪ ’ਚ ਪੇਸ਼ ਹੋਣਾ ਚਾਹੀਦਾ ਹੈ ਕਿਉਂਕਿ ਥਰਡ-ਪਾਰਟੀ ਵੀਜ਼ਾ ਕੰਪਨੀਆਂ ਵੱਲੋਂ ਵੱਡੀ ਗਿਣਤੀ ’ਚ ਪ੍ਰਸ਼ਾਸਨਿਕ ਗ਼ਲਤੀਆਂ ਕੀਤੀਆਂ ਗਈਆਂ ਸਨ।


 


author

Manoj

Content Editor

Related News