ਏਲਨ ਮਸਕ ਦੇ ਟਵੀਟ ਤੋਂ ਬਾਅਦ ਕਾਨੂੰਨੀ ਕਾਰਵਾਈ 'ਤੇ ਵਿਚਾਰ ਕਰ ਰਹੇ ਹਨ ਬਰਤਾਨਵੀ ਗੁਫਾ ਮਾਹਰ

Monday, Jul 16, 2018 - 07:36 PM (IST)

ਬੈਂਕਾਕ (ਏ.ਐਫ.ਪੀ.)- ਥਾਈਲੈਂਡ ਦੀ ਗੁਫਾ ਵਿਚ ਫਸੇ 12 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕਰਨ ਵਾਲੇ ਬਰਤਾਨਵੀ ਗੁਫਾ ਮਾਹਰ ਵਰਨਾਨ ਅਨਸਵਰਥ ਨੇ ਅੱਜ ਕਿਹਾ ਹੈ ਕਿ ਉਹ ਏਲਨ ਮਸਕ ਦੇ ਇਤਰਾਜ਼ਯੋਗ ਟਵੀਟ ਤੋਂ ਬਾਅਦ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਟੈਸਲਾ ਦੇ ਸੀ.ਈ.ਓ. ਮਸਕ ਨੇ ਬਿਨਾਂ ਕੋਈ ਤਰਕ ਜਾਂ ਸਪੱਸ਼ਟੀਕਰਨ ਦਿੱਤੇ ਆਪਣੇ ਇਕ ਟਵੀਟ ਵਿਚ ਅਨਸਵਰਥ ਦੀ ਨਿਖੇਧੀ ਕਰ ਦਿੱਤੀ। ਟਵੀਟ ਵਿਚ ਉਨ੍ਹਾਂ ਨੇ ਅਨਸਵਰਥ ਲਈ ਪੀਡੋ ਸ਼ਬਦ ਦੀ ਵਰਤੋਂ ਕੀਤੀ। 'ਪੀਡੋ' ਪੀਡੋਫਾਈਲ ਦਾ ਸੰਖੇਪ ਹੈ, ਜਿਸ ਦਾ ਅਰਥ ਬੱਚਿਆਂ ਪ੍ਰਤੀ ਘੱਟ ਭਾਵਨਾ ਰੱਖਣ ਵਾਲਾ ਹੁੰਦਾ ਹੈ।
ਦਰਅਸਲ ਅਨਸਵਰਥ ਨੇ ਥਾਮ ਲੁਆਂਗ ਗੁਫਾ ਤੋਂ ਫੁੱਟਬਾਲਰਾਂ ਨੂੰ ਬਾਹਰ ਕੱਢਣ ਲਈ ਮਸਕ ਦੀ ਛੋਟੀ ਪਨਡੁੱਬੀ ਵਾਲੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਅਤੇ ਇਸ ਨੂੰ ਪੀ.ਆਰ. ਸਟੰਟ ਕਰਾਰ ਦਿੱਤਾ ਸੀ। ਗੁਫਾ ਵਿਚ ਹੜ੍ਹ ਦਾ ਪਾਣੀ ਭਰਣ ਦੇ ਬਾਵਜੂਦ ਗੋਤਾਖੋਰਾਂ ਦੀ ਕੌਮਾਂਤਰੀ ਟੀਮ ਨੇ ਪਿਛਲੇ ਹਫਤੇ ਵਾਈਲਡ ਬੋਰ ਟੀਮ ਨੂੰ ਗੁਫਾ ਦੇ ਖਤਰਨਾਕ ਰਸਤੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਸੀ। ਅਨਸਵਰਥ ਨੇ ਬਚਾਅ ਵਿਚ ਲੱਗੇ ਲੋਕਾਂ ਨੂੰ ਗੁਫਾ ਦਾ ਮੈਪ ਮੁਹੱਈਆ ਕਰਵਾਇਆ ਅਤੇ ਉਨ੍ਹਾਂ ਨੂੰ ਗੁਫਾ ਅੰਦਰ ਦੀ ਸੰਭਾਵਿਤ ਸਥਿਤੀ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਮਸਕ ਦੇ ਇਸ ਯੰਤਰ ਦੀ ਹੁਣ ਕੋਈ ਲੋੜ ਨਹੀਂ ਹੈ। ਮਸਕ ਨੇ ਇਸ ਦੇ ਜਵਾਬ ਵਿਚ ਅਨਸਵਰਥ ਨੂੰ ਨਿਸ਼ਾਨਾ ਬਣਾ ਕੇ ਕਲ ਕਈ ਟਵੀਟ ਕੀਤੇ। ਟਵੀਟ ਵਿਚ ਮਸਕ ਨੇ ਅਨਸਵਰਥ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਲਈ ਪੀਡੋ ਸ਼ਬਦ ਦੀ ਵਰਤੋਂ ਜ਼ਰੂਰ ਕੀਤੀ।


Related News