ਬ੍ਰਿਟਿਸ਼ ਐਥਲੀਟ ਮੋ ਫਰਾਹ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝਿਆ

Saturday, Jun 26, 2021 - 02:04 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਬ੍ਰਿਟਿਸ਼ ਐਥਲੀਟ ਮੋ ਫਰਾਹ ਇਸ ਸਾਲ ਟੋਕੀਓ ਓਲੰਪਿਕ ਵਿੱਚ 10,000 ਮੀਟਰ ਰੇਸ ਲਈ ਸੋਨੇ ਦੇ ਤਮਗੇ ਦੀ ਦੌੜ ਵਿੱਚ ਕੁਆਲੀਫਾਈ ਕਰਨ ਤੋਂ ਖੁੰਝ ਗਿਆ ਹੈ। ਫਰਾਹ ਸ਼ੁੱਕਰਵਾਰ 25 ਜੂਨ ਨੂੰ ਬ੍ਰਿਟਿਸ਼ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ ਹੈ। ਫਰਾਹ ਨੂੰ ਟੋਕਿਓ ਓਲੰਪਿਕ ਵਿੱਚ ਆਪਣੀ ਜਗ੍ਹਾ ਨੂੰ ਸੁਰੱਖਿਅਤ ਕਰਨ ਲਈ ਮਾਨਚੈਸਟਰ ਰੀਜਨਲ ਏਰੀਆ ਵਿੱਚ ਰੇਸ ਨੂੰ 27 ਮਿੰਟ 28 ਸੈਕਿੰਡ ਦੇ ਅੰਦਰ ਪਾਰ ਕਰਨ ਦੀ ਜ਼ਰੂਰਤ ਸੀ ਪਰ ਉਸ ਨੇ ਇਸ ਲਈ 27 ਮਿੰਟ 47 ਸੈਕਿੰਡ ਦਾ ਸਮਾਂ ਲਿਆ, ਜਿਸ ਨਾਲ ਉਹ ਕੁਝ ਸੈਕਿੰਡ ਦੇ ਫਰਕ ਨਾਲ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਿਆ। ਟੋਕੀਓ ਲਈ ਬ੍ਰਿਟਿਸ਼ ਐਥਲੈਟਿਕਸ ਟੀਮ ਦੇ ਨਾਂ ਮੰਗਲਵਾਰ ਨੂੰ ਦਿੱਤੇ ਜਾਣਗੇ ਪਰ 2004 ਤੋਂ ਬਾਅਦ ਪਹਿਲੀ ਵਾਰ ਫਰਾਹ, ਜਿਸ ਨੇ 2008 ਦੇ ਬੀਜਿੰਗ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ, ਇਸ ਵਿੱਚ ਸ਼ਾਮਲ ਨਹੀਂ ਹੋਣਗੇ।


Manoj

Content Editor

Related News