ਬ੍ਰਿਟੇਨ ਚੋਣਾਂ 2019 : ਕੰਜ਼ਰਵੇਟਿਵ ਪਾਰਟੀ ਨੂੰ ਮਿਲੀ ਸ਼ੁਰੂਆਤੀ ਬੜਤ

12/13/2019 10:04:58 AM

ਲੰਡਨ (ਬਿਊਰੋ): ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਆਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਨਤੀਜਿਆਂ ਵਿਚ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ 140 ਸੀਟਾਂ 'ਤੇ ਜਿੱਤ ਮਿਲੀ। ਭਾਵੇਂਕਿ ਵਿਰੋਧੀ ਲੇਬਰ ਪਾਰਟੀ ਵੀ 80 ਸੀਟਾਂ ਜਿੱਤ ਚੁੱਕੀ ਹੈ। ਐਗਜ਼ਿਟ ਪੋਲ ਮੁਤਾਬਕ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਆਸਾਨੀ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰੇਗੀ ਅਤੇ 650 ਸੀਟਾਂ ਵਾਲੀ ਸੰਸਦ ਵਿਚ 368 ਸੀਟਾਂ ਜਿੱਤੇਗੀ। ਉੱਥੇ ਵਿਰੋਧੀ ਧਿਰ ਨੂੰ 191 ਸੀਟਾਂ, ਸਕਾਟਿਸ ਨੈਸ਼ਨਲ ਪਾਰਟੀ (ਐੱਸ.ਐੱਨ. ਪੀ.) ਨੂੰ 55, ਲਿਬਰਲ ਡੈਮੋਕ੍ਰੇਟਸ ਨੂੰ 13 ਸੀਟਾਂ ਮਿਲਣ ਦਾ ਅਨੁਮਾਨ ਹੈ।

ਇਹਨਾਂ ਚੋਣਾਂ ਵਿਚ ਲੇਬਰ ਪਾਰਟੀ ਦੀ ਅਗਵਾਈ ਕਰ ਰਹੀ ਜੇਰੇਮੀ ਕਾਰਬਿਨ ਨੇ ਨਤੀਜਿਆਂ 'ਤੇ ਨਿਰਾਸ਼ਾ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ ਉਹ ਅੱਗੇ ਕਿਸੇ ਵੀ ਚੋਣਾਂ ਵਿਚ ਪਾਰਟੀ ਦੀ ਅਗਵਾਈ ਨਹੀਂ ਕਰਨਗੇ। ਕਾਰਬਿਨ ਨੇ ਹਾਰ ਦਾ ਕਾਰਨ ਬ੍ਰੈਗਜ਼ਿਟ ਨੂੰ ਦੱਸਿਆ। ਜੇਰੇਮੀ ਨੇ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਮਾਜਿਕ ਨਿਆਂ ਦਾ ਮੁੱਦਾ ਅੱਗੇ ਵੀ ਜਾਰੀ ਰਹੇਗਾ। ਅਸੀਂ ਵਾਪਸੀ ਕਰਾਂਗੇ। ਲੇਬਰ ਪਾਰਟੀ ਦਾ ਸੰਦੇਸ਼ ਹਮੇਸ਼ਾ ਮੌਜੂਦ ਰਹੇਗਾ। 

 

ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਸ਼ੁਰੂਆਤੀ ਨਤੀਜਿਆਂ ਦੇ ਬਾਅਦ ਟਵੀਟ ਕਰ ਕੇ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ,''ਯੂਕੇ ਦੁਨੀਆ ਦਾ ਸਭ ਤੋਂ ਮਹਾਨ ਲੋਕਤੰਤਰ ਹੈ। ਜਿਹਨਾਂ ਨੇ ਸਾਡੇ ਲਈ ਵੋਟ ਕੀਤਾ, ਜੋ ਸਾਡੇ ਉਮੀਦਵਾਰ ਬਣੇ, ਉਹਨਾਂ ਸਭ ਦਾ ਸ਼ੁਕਰੀਆ।'' 

 

ਇਸ ਦੌਰਾਨ ਲੇਬਰ ਪਾਰਟੀ ਦੇ ਪ੍ਰਧਾਨ ਇਯਾਨ ਲੇਵੇਰੀ ਨੇ ਕਿਹਾ ਕਿ ਬ੍ਰੈਗਜ਼ਿਟ ਲਈ ਦੂਜੀ ਵਾਰ ਜਨਮਤ ਦਾ ਪ੍ਰਸਤਾਵ ਦੇ ਕੇ ਉਹਨਾਂ ਦੀ ਪਾਰਟੀ ਨੇ ਗਲਤੀ ਕੀਤੀ। ਲੇਵੇਰੀ ਨੇ ਕਿਹਾ ਕਿ ਇਸ ਦੇ ਪਿੱਛੇ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਦੀ ਕੋਈ ਗਲਤੀ ਨਹੀਂ ਹੈ। ਅਸੀਂ ਯੂਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੇ। ਗੌਰਤਲਬ ਹੈਕਿ ਬ੍ਰਿਟੇਨ ਵਿਚ ਇਹ ਪੰਜ ਸਾਲ ਵਿਚ ਤੀਜੀਆਂ ਆਮ ਚੋਣਾਂ ਹਨ। ਉੱਥੇ 100 ਸਾਲ ਵਿਚ ਇਹ ਪਹਿਲੀ ਵਾਰ ਹੈ ਜਦੋਂ ਦਸੰਬਰ ਵਿਚ ਚੋਣਾਂ ਹੋ ਰਹੀਆਂ ਹਨ।


Vandana

Content Editor

Related News