ਕੋਵਿਡ-19 ਸੰਬੰਧੀ ਪਾਬੰਦੀਆਂ ਦੇ ਵਿਰੋਧ ਨੂੰ ਲੈ ਕੇ ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਨੇ ਦਿੱਤਾ ਅਸਤੀਫ਼ਾ

Monday, Dec 20, 2021 - 01:00 AM (IST)

ਕੋਵਿਡ-19 ਸੰਬੰਧੀ ਪਾਬੰਦੀਆਂ ਦੇ ਵਿਰੋਧ ਨੂੰ ਲੈ ਕੇ ਬ੍ਰਿਟੇਨ ਦੇ ਬ੍ਰੈਗਜ਼ਿਟ ਮੰਤਰੀ ਨੇ ਦਿੱਤਾ ਅਸਤੀਫ਼ਾ

ਲੰਡਨ-ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਕਾਰਨ ਬ੍ਰਿਟੇਨ 'ਚ ਲਾਕਡਾਊਨ ਸੰਬੰਧੀ ਪਾਬੰਦੀਆਂ ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਦਰਮਿਆਨ ਬ੍ਰੈਗਜ਼ਿਟ ਮੰਤਰੀ ਲਾਰਡ ਡੈਵਿਡ ਫ੍ਰਾਸਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫ੍ਰਾਸਟ ਯੂਰਪੀਨ ਯੂਨੀਅਨ (ਈ.ਯੂ.) ਤੋਂ ਬ੍ਰਿਟੇਨ ਨੂੰ ਬਾਹਰ ਕੱਢਣ ਸੰਬੰਧੀ ਮਾਮਲਿਆਂ 'ਤੇ ਇੰਚਾਰਜ ਸਨ। ਉਨ੍ਹਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਸ਼ਨੀਵਾਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।

ਇਹ ਵੀ ਪੜ੍ਹੋ : ਵਿਸ਼ਵ ਬੈਂਕ ਨੇ ਪਾਕਿ ਨੂੰ 195 ਮਿਲੀਅਨ ਡਾਲਰ ਦਾ ਕਰਜ਼ਾ ਕੀਤਾ ਮਨਜ਼ੂਰ

ਅਸਤੀਫ਼ੇ ਦੇ ਪੱਤਰ 'ਚ ਕਿਹਾ ਗਿਆ ਹੈ ਕਿ ਫ੍ਰਾਸਟ ਦੇ ਅਸਤੀਫਾ ਦੇਣ ਦੀ ਯੋਜਨਾ 'ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ ਅਤੇ ਉਹ ਨਵੇਂ ਸਾਲ 'ਚ ਅਸਤੀਫਾ ਦੇਣ ਵਾਲੇ ਸਨ ਪਰ 'ਮੇਲ ਆਨ ਸੰਡੇ' ਨੇ ਉਨ੍ਹਾਂ ਦੇ ਅਹੁਦਾ ਛੱਡਣ ਦੀ ਖਬਰ ਪਹਿਲਾਂ ਹੀ ਦੇ ਦਿੱਤੀ, ਜਿਸ ਕਾਰਨ ਉਨ੍ਹਾਂ ਨੇ ਹੁਣ ਹੀ ਅਸਤੀਫਾ ਦੇ ਦਿੱਤਾ। ਫ੍ਰਾਸਟ ਨੇ ਆਪਣੇ ਅਸਤੀਫੇ 'ਚ ਲਿਖਿਆ ਅਸੀਂ ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਗੱਲ 'ਤੇ ਸਹਿਮਤੀ ਜਤਾਈ ਸੀ ਕਿ ਮੈਂ ਜਨਵਰੀ 'ਚ ਅਹੁਦਾ ਛੱਡ ਦੇਵਾਂਗਾ ਅਤੇ ਈ.ਯੂ. ਨਾਲ ਭਵਿੱਖ ਸੰਬੰਧਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦੇਵੇਗਾ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਇਕ ਦਿਨ 'ਚ ਸਾਹਮਣੇ ਆਏ 10,000 ਤੋਂ ਵੀ ਜ਼ਿਆਦਾ ਨਵੇਂ ਮਾਮਲੇ

ਇਹ ਨਿਰਾਸ਼ਾਜਨਕ ਹੈ ਕਿ ਇਹ ਯੋਜਨਾ ਜਨਤਕ ਹੋ ਗਈ ਹੈ ਅਤੇ ਇਸ ਸਥਿਤੀ 'ਚ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਉਚਿਤ ਹੋਵੇਗਾ। ਕਈ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਫ੍ਰਾਸਟ ਕੋਵਿਡ-19 ਸੰਬੰਧੀ ਵਧਦੇ ਲਾਕਡਾਊਨ ਪਾਬੰਦੀਆਂ ਦੇ ਵਿਰੋਧੀ ਹਨ। ਫ੍ਰਾਸਟ ਨੇ ਇਨ੍ਹਾਂ ਮੀਡੀਆ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਪੱਤਰ 'ਚ ਲਿਖਿਆ ਕਿ ਸਾਨੂੰ ਕੋਵਿਡ-19 ਨਾਲ ਜਿਉਣਾ ਸਿਖਣਾ ਹੋਵੇਗਾ ਅਤੇ ਮੈਂ ਜਾਣਦਾ ਹਾਂ ਕਿ ਤੁਹਾਨੂੰ ਵੀ ਇਹ ਲੱਗਦਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸੁਖਬੀਰ ਦਾ ਵੱਡਾ ਬਿਆਨ, ਕਿਹਾ-ਉਸ ਨੂੰ ਡਰਾ ਕੇ ਕਾਂਗਰਸ 'ਚ ਕੀਤਾ ਗਿਆ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News