ਜ਼ਾਕਿਰ ਨਾਈਕ ਦੇ ਪੀਸ ਟੀਵੀ ''ਤੇ ਬ੍ਰਿਟੇਨ ''ਚ ਕਰੋੜਾਂ ਦਾ ਜ਼ੁਰਮਾਨਾ

05/17/2020 5:57:42 PM

ਲੰਡਨ (ਬਿਊਰੋ): ਵਿਵਾਦਮਈ ਇਸਲਾਮਿਕ ਪ੍ਰਚਾਰਕ ਅਤੇ ਭਾਰਤ ਦੇ ਭਗੌੜੇ ਜ਼ਾਕਿਰ ਨਾਈਕ ਦੇ ਚੈਨਲ ਪੀਸ ਟੀਵੀ ਅਤੇ ਪੀਸ ਟੀਵੀ ਉਰਦੂ (Peace TV and Peace TV Urdu) 'ਤੇ ਬ੍ਰਿਟੇਨ ਵਿਚ ਪੌਣੇ 3 ਕਰੋੜ ਰੁਪਏ ਦਾ ਜ਼ੁਰਮਾਨਾ ਲੱਗਾ ਹੈ। ਪੀਸ ਟੀਵੀ ਨੂੰ ਆਪਣੇ ਪ੍ਰਸਾਰਣਾਂ ਦੇ ਜ਼ਰੀਏ ਬ੍ਰਿਟੇਨ ਵਿਚ ਹੱਤਿਆ ਲਈ ਭੜਕਾਉਣ ਅਤੇ ਨਫਰਤ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਪੀਸ ਟੀਵੀ 'ਤੇ ਇਹ ਜ਼ੁਰਮਾਨਾ ਬ੍ਰਿਟੇਨ ਦੀ ਮੀਡੀਆ ਵਾਚਡੌਗ ਆਫਕਾਮ (watchdog Ofcom) ਨੇ ਲਗਾਇਆ ਹੈ। ਆਫਕਾਮ ਬ੍ਰਿਟੇਨ ਵਿਚ ਸੰਚਾਰ ਮਾਧਿਅਮਾਂ 'ਤੇ ਨਜ਼ਰ ਰੱਖਣ ਵਾਲੀ ਰੈਗੁਲੇਟਰੀ ਸੰਸਥਾ ਹੈ। ਆਫਕਾਮ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਆਫਕਾਮ ਨੇ ਪੀਸ ਟੀਵੀ ਉਰਦੂ 'ਤੇ 2 ਲੱਖ ਪੌਂਡ ਅਤੇ ਪੀਸ ਟੀਵੀ 'ਤੇ 1 ਲੱਖ ਪੌਂਡ ਦਾ ਜ਼ੁਰਮਾਨਾ ਲਗਾਇਆ ਹੈ। 

ਇਹ ਜ਼ੁਰਮਾਨਾ ਦੇਸ਼ ਦੇ ਬ੍ਰਾਡਕਾਸਟਿੰਗ ਨਿਯਮਾਂ ਨੂੰ ਤੋੜਣ ਦੇ ਬਦਲੇ ਲਗਾਇਆ ਗਿਆ ਹੈ। ਇੱਥੇ ਦੱਸ ਦਈਏ ਕਿ ਜ਼ਾਕਿਰ ਨਾਈਕ ਦਾ ਪੀਸ ਟੀਵੀ ਉਰਦੂ ਅਤੇ ਪੀਸ ਟੀਵੀ ਅੰਤਰਰਾਸ਼ਟਰੀ ਸੈਟੇਲਾਈਟ ਚੈਨਲ ਹਨ। ਇਹਨਾਂ ਚੈਨਲਾਂ 'ਤੇ ਇਸਲਾਮਿਕ ਆਸਥਾ ਨਾਲ ਜੁੜੇ ਧਾਰਮਿਕ ਪ੍ਰੋਗਰਾਮ ਬ੍ਰਿਟੇਨ ਵਿਚ ਪ੍ਰਸਾਰਿਤ ਕੀਤੇ ਜਾਂਦੇ ਹਨ। ਆਫਕਾਮ ਨੇ ਕਿਹਾ ਕਿ ਪੀਸ ਟੀਵੀ ਉਰਦੂ ਅਤੇ ਪੀਸ ਟੀਵੀ 'ਤੇ ਪ੍ਰਸਾਰਿਤ ਪ੍ਰੋਗਰਾਮ ਦੀ ਸਮੱਗਰੀ ਬਹੁਤ ਇਤਰਾਜ਼ਯੋਗ ਸੀ ਅਤੇ ਇਕ ਜਗ੍ਹਾ ਅਜਿਹਾ ਲੱਗ ਰਿਹਾ ਸੀਕਿ ਇਹ ਸਮੱਗਰੀ ਲੋਕਾਂ ਨੂੰ ਅਪਰਾਧ ਕਰਨ ਲਈ ਭੜਕਾ ਰਹੀ ਸੀ। ਆਫਕਾਮ ਨੇ ਕਿਹਾ,''ਅਸੀਂ ਆਪਣੀ ਜਾਂਚ ਵਿਚ ਪਾਇਆ ਕਿ ਪ੍ਰੋਗਰਾਮ ਦੀ ਸਮੱਗਰੀ ਗੰਭੀਰ ਰੂਪ ਨਾਲ ਬ੍ਰਿਟੇਨ ਦੇ ਪ੍ਰਸਾਰਣ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਇਸ 'ਤੇ ਜ਼ੁਰਮਾਨਾ ਲਗਾਉਣ ਦੀ ਲੋੜ ਸੀ। ਇਸ ਦੇ ਸਾਬਕਾ ਲਾਈਸੈਂਸ ਧਾਰਕ ਕਲੱਬ ਟੀਵੀ ਅਤੇ ਲਾਰਡ ਪ੍ਰੋਡਕਸ਼ਨ ਨੂੰ ਹੁਣ 2 ਲੱਖ ਪੌਂਡ ਅਤੇ ਇਕ ਲੱਖ ਪੌਂਡ ਦਾ ਭੁਗਤਾਨ ਕਰਨਾ ਹੋਵੇਗਾ।'' 

ਪੜ੍ਹੋ ਇਹ ਅਹਿਮ ਖਬਰ- ਥਾਈਲੈਂਡ ਨੇ ਅੰਤਰਰਾਸ਼ਟਰੀ ਫਲਾਈਟਾਂ 'ਤੇ ਪਾਬੰਦੀ ਮਿਆਦ ਵਧਾਈ

ਆਫਕਾਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੁਲਾਈ 2019 ਵਿਚ ਪ੍ਰਸਾਰਿਤ ਪ੍ਰੋਗਰਾਮ ਵਿਚ ਕਿਤਾਬ ਉਤ ਤਵਾਹੀਦ ਵਿਚ ਜਾਦੂਗਰਾਂ ਨੂੰ ਸਜ਼ਾ ਦੇਣ 'ਤੇ ਚਰਚਾ ਹੋਈ ਸੀ। ਬਾਅਦ ਵਿਚ ਇਕ ਮੁਸਲਿਮ ਮੌਲਵੀ ਆਰ.ਵੀ. ਸਈਦੀ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹ ਕਥਿਤ ਰੂਪ ਨਾਲ ਅਜਿਹੇ ਹੀ ਕਿਸੇ ਕੰਮ ਵਿਚ ਲੱਗਾ ਹੋਇਆ ਸੀ। ਆਫਕਾਮ ਨੇ ਪਾਇਆ ਕਿ ਇਸ ਪ੍ਰੋਗਰਾਮ ਨੇ ਹੱਤਿਆ ਦੇ ਲਈ ਦੋਸ਼ੀਆਂ ਨੂੰ ਭੜਕਾਇਆ। ਇਸੇ ਸਮੇਂ ਆਫਕਾਮ ਨੇ ਇਕ ਨੋਟਿਸ ਜਾਰੀ ਕਰਦਿਆਂ ਕਲੱਬ ਟੀਵੀ ਲਿਮੀਟਿਡ ਨੂੰ ਪੀਸ ਟੀਵੀ ਉਰਦੂ ਦਾ ਪ੍ਰਸਾਰਣ ਬੰਦ ਕਰਨ ਲਈ ਕਿਹਾ ਕਿਉਂਕਿ ਇਹ ਚੈਨਲ ਅਜਿਹੇ ਪ੍ਰੋਗਰਾਮਾਂ ਦਾ ਮੁੜ ਪ੍ਰਸਾਰਣ ਕਰ ਰਿਹਾ ਸੀ ਜੋ ਬ੍ਰਿਟੇਨ ਵਿਚ ਹੱਤਿਆ ਨੂੰ ਵਧਾਵਾ ਦੇ ਰਹੇ ਸੀ। ਆਫਕਾਮ ਨੇ ਪੀਸ ਟੀਵੀ ਉਰਦੂ ਦੇ ਲਾਈਸੈਂਸ ਨੂੰ ਨਵੰਬਰ 2019 ਵਿਚ ਰੱਦ ਕਰ ਦਿੱਤਾ ਸੀ। ਹੁਣ ਬ੍ਰਿਟੇਨ ਵਿਚ ਪੀਸ ਟੀਵੀ ਅਤੇ ਪੀਸ ਟੀਵੀ ਉਰਦੂ ਨੂੰ ਪ੍ਰਸਾਰਣ ਦੀ ਇਜਾਜ਼ਤ ਨਹੀਂ ਹੈ।


Vandana

Content Editor

Related News