ਲੋਕਤੰਤਰ-ਵਿਰੋਧੀ ਰੂਸ, ਚੀਨ ਨਾਲ ਨਜਿੱਠਣ ਲਈ ਭਾਰਤ ਵਰਗੇ ਸਹਿਯੋਗੀ ਨਾਲ ਕੰਮ ਕਰ ਰਹੇ ਹਨ : ਬ੍ਰਿਟੇਨ

01/21/2022 9:48:30 PM

ਲੰਡਨ-ਬ੍ਰਿਟੇਨ ਸਰਕਾਰ ਨੇ ਸ਼ੁੱਕਰਵਾਰ ਨੂੰ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕ੍ਰੇਨ ਤੋਂ ਪਿਛੇ ਨਹੀਂ ਹਟਦਾ ਹੈ ਤਾਂ ਉਸ ਨੂੰ 'ਗੰਭੀਰ ਨਤੀਜੇ' ਭੁਗਤਣੇ ਹੋਣਗੇ। ਬ੍ਰਿਟੇਨ ਨੇ ਇਹ ਵੀ ਕਿਹਾ ਕਿ ਉਹ ਲੋਕਤੰਤਰ ਲਈ ਵਧਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਵਰਗੇ ਸਹਿਯੋਗੀ ਦੇਸ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟ੍ਰਸ ਨੇ ਇਥੇ ਲਾਰੀ ਇੰਸਟੀਚਿਊਟ ਥਿੰਕ ਟੈਂਕ 'ਚ ਆਪਣੇ ਸੰਬੋਧਨ ਰਾਹੀਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਪੀਲ ਕੀਤੀ ਕਿ ਯੂਕ੍ਰੇਨ ਨਾਲ ਲੱਗਦੀ ਸਰਹੱਦ ਨਾਲ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਤੋਂ ਰੂਸ ਬਚੇ।

ਇਹ ਵੀ ਪੜ੍ਹੋ : ਨੇਪਾਲ 'ਚ ਕੋਵਿਡ ਦੇ ਰਿਕਾਰਡ ਮਾਮਲੇ ਆਉਣ ਤੋਂ ਬਾਅਦ ਲਾਈਆਂ ਗਈਆਂ ਸਖ਼ਤ ਪਾਬੰਦੀਆਂ

ਸਰਹੱਦ ਨੇੜੇ ਰੂਸੀ ਫੌਜੀ ਦੇ ਜਮਾਵੜੇ ਤੋਂ ਪਿਛਲੇ ਕੁਝ ਹਫ਼ਤਿਆਂ 'ਚ ਤਣਾਅ ਵਧਿਆ ਹੈ। ਉਨ੍ਹਾਂ ਨੇ ਇਥੇ ਤੱਕ ਕਹਿ ਦਿੱਤਾ ਕਿ ਰੂਸ ਅਤੇ ਚੀਨ ਲੋਕਤਾਂਤਰਿਕ ਤਾਕਤਾਂ ਵਿਰੁੱਧ ਕੰਮ ਕਰ ਰਹੇ ਹਨ। ਅਜਿਹਾ ਸ਼ੀਤ ਯੁੱਧ ਦੇ ਸਮੇਂ ਤੋਂ ਬਾਅਦ ਤੋਂ ਕਦੇ ਨਹੀਂ ਦੇਖਿਆ ਗਿਆ। ਟ੍ਰਸ ਨੇ ਕਿਹਾ ਕਿ ਰੂਸ ਅਤੇ ਚੀਨ ਜ਼ਿਆਦਾ ਤੋਂ ਜ਼ਿਆਦਾ ਇਕੱਠੇ ਕੰਮ ਕਰ ਰਹੇ ਹਨ ਕਿਉਂਕਿ ਉਹ 'ਆਰਟੀਫੀਅਸ਼ਲ ਇੰਟੈਲੀਜੈਂਸ' ਵਰਗੀ ਤਕਨਾਲੋਜੀ 'ਚ ਮਾਨਕਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸੰਯੁਕਤ ਫੌਜੀ ਅਭਿਆਸ ਅਤੇ ਨੇੜਲੇ ਸੰਬੰਧਾਂ ਰਾਹੀਂ ਪੱਛਮੀ ਪ੍ਰਸ਼ਾਂਤ ਖੇਤਰ 'ਤੇ ਅਤੇ ਸਪੇਸ 'ਤੇ ਹਾਵੀ ਹਨ। 

ਇਹ ਵੀ ਪੜ੍ਹੋ : ਤਾਲਿਬਾਨ ਅਗਲੇ ਹਫ਼ਤੇ ਨਾਰਵੇ ਨਾਲ ਕਰੇਗਾ ਬੈਠਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News