ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਵ੍ਹੀਲਚੇਅਰ ਰਗਬੀ 'ਚ ਜਿੱਤਿਆ ਸੋਨ ਤਮਗਾ
Monday, Aug 30, 2021 - 07:59 PM (IST)
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਜਪਾਨ ਦੇ ਸ਼ਹਿਰ ਟੋਕੀਓ 'ਚ ਉਲੰਪਿਕ ਖੇਡਾਂ ਤੋਂ ਬਾਅਦ ਹੁਣ ਪੈਰਾਲੰਪਿਕ ਖੇਡਾਂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ 'ਚ ਬਰਤਾਨਵੀ ਵ੍ਹੀਲਚੇਅਰ ਰਗਬੀ ਟੀਮ ਨੇ ਅਮਰੀਕਾ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਟੀਮ ਗ੍ਰੇਟ ਬ੍ਰਿਟੇਨ (ਜੀ. ਬੀ.) ਨੇ ਅਮਰੀਕਾ ਉੱਤੇ 54-49 ਦੀ ਜਿੱਤ ਦੇ ਨਾਲ ਪੈਰਾਲੰਪਿਕ ਖੇਡਾਂ 'ਚ ਆਪਣਾ ਪਹਿਲਾ ਵ੍ਹੀਲਚੇਅਰ ਰਗਬੀ ਸੋਨ ਤਮਗਾ ਜਿੱਤਿਆ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਲਈ ਵਨ ਡੇ ਤੇ ਟੀ20 ਟੀਮ ਦਾ ਕੀਤਾ ਐਲਾਨ
ਇਸ ਖੇਡ ਨੂੰ ਪਹਿਲੀ ਵਾਰ 2000 'ਚ ਪੈਰਾਲੰਪਿਕ ਵਿਚ ਪੇਸ਼ ਕੀਤਾ ਗਿਆ ਸੀ ਪਰ 2004 ਤੇ 2008 'ਚ ਕਾਂਸੀ ਤਮਗਾ ਪਲੇਆਫ ਵਿਚ ਹਾਰਨ ਤੋਂ ਬਾਅਦ ਟੋਕੀਓ ਖੇਡਾਂ ਤੱਕ ਗ੍ਰੇਟ ਬ੍ਰਿਟੇਨ ਨੂੰ ਇੱਕ ਮੈਡਲ ਨਹੀਂ ਮਿਲਿਆ ਸੀ। ਐਤਵਾਰ ਨੂੰ ਅਮਰੀਕਾ ਵਿਰੁੱਧ ਫਾਈਨਲ 'ਚ ਟੀਮ ਜੀ. ਬੀ. ਨੇ ਅੰਤਮ ਕੁਆਰਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ ਤਮਗਾ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ। ਇਸ ਮੁਕਾਬਲੇ 'ਚ ਕਪਤਾਨ ਜਿਮ ਰੌਬਰਟਸ ਨੇ 24 ਅਤੇ ਬ੍ਰਿਟਿਸ਼ ਰਾਇਲ ਏਅਰ ਫੋਰਸ ਦੇ ਸਟੂਅਰਟ ਰੌਬਿਨਸਨ ਨੇ 14 ਸਕੋਰਿੰਗ ਕੋਸ਼ਿਸ਼ਾਂ ਕੀਤੀਆਂ। ਟੀਮ ਜੀ. ਬੀ. ਦੀ ਇਤਿਹਾਸਕ ਜਿੱਤ ਤੋਂ ਬਾਅਦ ਰੌਬਰਟਸ ਨੇ ਇਸਨੂੰ ਹੈਰਾਨੀਜਨਕ ਦੱਸਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।