ਬਿ੍ਰਟੇਨ :ਅੱਜ ਹੈ ਮਹਾਰਾਣੀ ਦਾ ਜਨਮਦਿਨ, ਪਰ ਮਨਾਵੇਗੀ ਜੂਨ 'ਚ
Wednesday, Apr 22, 2020 - 01:35 AM (IST)

ਲੰਡਨ - ਦੁਨੀਆ ਦੇ ਕਈ ਅਜਿਹੇ ਲੋਕ ਹਨ, ਜਿਨ੍ਹਾਂ ਦਾ ਆਫੀਸ਼ੀਅਲ ਬਰਥ-ਡੇਅ ਅਤੇ ਅਸਲੀ ਬਰਥ-ਡੇਅ ਅਲੱਗ-ਅਲੱਗ ਦਿਨ ਹੁੰਦਾ ਹੈ ਅਤੇ ਇਸ ਮਹਾਮਾਰੀ ਵਿਚਾਲੇ ਜੇਕਰ ਕਿਸੇ ਦਾ ਜਨਮਦਿਨ ਹੈ ਤਾਂ ਉਨ੍ਹਾਂ ਕੋਲ ਇਸ ਤੋਂ ਬਾਅਦ ਜਨਮਦਿਨ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਇਨ੍ਹਾਂ ਵਿਚੋਂ ਬਿ੍ਰਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਵੀ ਸ਼ਾਮਲ ਹੈ, ਜਿਨ੍ਹਾਂ ਦਾ ਅੱਜ ਆਫੀਸ਼ੀਅਲ ਜਨਮਦਿਨ ਹੈ।
ਗੱਦੀ ਸੰਭਾਲਣ ਤੋਂ ਬਾਅਦ ਹੀ ਉਹ 2 ਜਨਮਦਿਨ ਮਨਾਉਂਦੀ ਆ ਰਹੀ ਹੈ। ਉਨ੍ਹਾਂ ਦਾ ਅਸਲੀ ਜਨਮਦਿਨ ਅੱਜ ਹੈ ਜਦ ਉਹ 94 ਸਾਲ ਦੀ ਹੋ ਗਈ ਪਰ ਉਹ ਜੂਨ ਵਿਚ ਆਪਣਾ ਜਨਮਦਿਨ ਮਨਾਵੇਗੀ ਜਦ ਉਨ੍ਹਾਂ ਦਾ ਆਫੀਸ਼ੀਅਲ ਬਰਥ-ਡੇਅ ਮਨਾਇਆ ਜਾਂਦਾ ਹੈ। ਬਿ੍ਰਟੇਨ ਦੇ ਸ਼ਾਹੀ ਪਰਿਵਾਰ ਵਿਚ 18ਵੀਂ ਸਦੀ ਤੋਂ ਹੀ 2 ਜਨਮਦਿਨ ਮਨਾਉਣ ਦਾ ਰਿਵਾਜ਼ ਹੈ। ਅਸਲੀ ਜਨਮਦਿਨ 'ਤੇ ਪਰਿਵਾਰ ਨਾਲ ਜਸ਼ਨ ਮਨਾਇਆ ਜਾਂਦਾ ਹੈ ਅਤੇ ਆਫੀਸ਼ੀਅਲ ਬਰਥ-ਡੇਅ ਪਬਲਿਕ ਸੈਲੀਬ੍ਰੇਸ਼ਨ ਲਈ ਹੁੰਦਾ ਹੈ।
ਜਨਮਦਿਨ 'ਤੇ ਕੀ ਹੁੰਦਾ ਹੈ
ਇਸ ਦਿਨ ਮਹਾਰਾਣੀ ਨੂੰ ਬੰਦੂਕਾਂ ਨਾਲ ਸਲਾਮੀ ਦਿੱਤੀ ਜਾਂਦੀ ਹੈ ਅਤੇ ਸਰਕਾਰੀ ਇਮਾਰਤਾਂ 'ਤੇ ਯੂਨੀਅਨ ਜੈਕ ਝੰਡਾ ਲਹਿਰਾਇਆ ਜਾਂਦਾ ਹੈ। ਅਜਿਹਾ ਸਾਰੇ ਉੱਚ ਸ਼ਾਹੀ ਮੈਂਬਰਾਂ ਦੇ ਜਨਮਦਿਨ 'ਤੇ ਹੁੰਦਾ ਹੈ। ਇਸ ਦਿਨ ਬਕਿੰਘਮ ਪੈਲੇਸ ਦੇ ਆਲੇ-ਦੁਆਲੇ ਟੂਰਿਸਟ ਨਜ਼ਰ ਆਉਂਦੇ ਹਨ। 1400 ਜਵਾਨ, 200 ਘੋੜੇ ਅਤੇ 400 ਮਿਊਜਿਸੀਅਨ ਪਰੇਡ ਕਰਦੇ ਹਨ। ਕੁਇਨ ਨੂੰ ਸ਼ਾਹੀ ਸਲਾਮੀ ਦਿੱਤੀ ਜਾਂਦੀ ਹੈ ਅਤੇ ਆਪਣੀ ਬਿਅਰਸਕਿਨ ਵਾਲੀ ਮਸ਼ਹੂਰ ਹੈਟ ਪਾਏ ਹੋਏ ਉਹ ਸਲਾਮੀ ਲੈਂਦੀ ਹੈ।