ਤਾਈਵਾਨ ਖ਼ਿਲਾਫ਼ ਹਮਲਾਵਰ ਰਵੱਈਏ ਨੂੰ ਲੈ ਕੇ ਬ੍ਰਿਟੇਨ ਨੇ ਚੀਨੀ ਰਾਜਦੂਤ ਨੂੰ ਕੀਤਾ ਤਲਬ

Thursday, Aug 11, 2022 - 05:36 PM (IST)

ਲੰਡਨ (ਏਜੰਸੀ)- ਬ੍ਰਿਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ ਮੰਤਰੀ ਲਿਜ ਟਰੱਸ ਨੇ ਆਪਣੇ ਇਕ ਸੀਨੀਅਰ ਅਧਿਕਾਰੀ ਨੂੰ ਹੁਕਮ ਦਿੱਤਾ ਸੀ ਕਿ ਤਾਈਵਾਨ ਦੇ ਪ੍ਰਤੀ ਚੀਨ ਦੇ ਹਮਲਾਵਰ ਰਵੱਈਏ ਨੂੰ ਲੈ ਕੇ ਬ੍ਰਿਟੇਨ ਵਿਚ ਚੀਨ ਦੇ ਰਾਜਦੂਤ ਨੂੰ ਤਲਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਚੀਨ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਮਤਭੇਦਾਂ ਨੂੰ ਹੱਲ ਕਰਨ ਲਈ ਕਿਹਾ ਗਿਆ। ਵਿਦੇਸ਼ ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ) ਨੇ ਬੁੱਧਵਾਰ ਨੂੰ ਕਿਹਾ ਕਿ ਦੂਜੇ ਸਥਾਈ ਅੰਡਰ-ਸਕੱਤਰ ਸਰ ਟਿਮ ਬੈਰੋ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਦੀ 2 ਅਗਸਤ ਦੀ ਤਾਈਵਾਨ ਯਾਤਰਾ ਦੇ ਜਵਾਬ ਵਿਚ ਪਿਛਲੇ ਹਫ਼ਤੇ ਤਾਈਵਾਨ ਖ਼ਿਲਾਫ਼ ਚੀਨ ਦੇ ਵਿਆਪਕ ਹਮਲਾਵਰ ਰਵੱਈਏ ਨੂੰ ਲੈ ਕੇ ਝੇਂਗ ਜੇਗੁਆਂਗ ਨੂੰ ਤਲਬ ਕੀਤਾ ਸੀ।

ਟਰੱਸ ਨੇ ਇਕ ਬਿਆਨ ਵਿਚ ਕਿਹਾ, 'ਬ੍ਰਿਟੇਨ ਅਤੇ ਭਾਈਵਾਲ ਦੇਸ਼ਾਂ ਨੇ ਤਾਈਵਾਨ ਖ਼ਿਲਾਫ਼ ਖੇਤਰ ਵਿਚ ਚੀਨ ਦੇ ਹਮਲਾਵਰ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਜਿਵੇਂ ਕਿ ਸਾਡੇ ਹਾਲੀਆ ਜੀ7 ਬਿਆਨ ਵਿਚ ਦੇਖਿਆ ਗਿਆ।' ਉਨ੍ਹਾਂ ਕਿਹਾ, 'ਮੈਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਚੀਨ ਦੀਆਂ ਕਾਰਵਾਈਆਂ 'ਤੇ ਸਫ਼ਾਈ ਲਈ ਉਨ੍ਹਾਂ ਦੇ ਰਾਜਦੂਤ ਨੂੰ ਤਲਬ ਕੀਤਾ ਜਾਵੇ। ਅਸੀਂ ਪਿਛਲੇ ਕੁੱਝ ਮਹੀਨਿਆਂ ਵਿਚ ਚੀਨ ਦੇ ਵਧਦੇ ਹਮਲਾਵਰ ਰਵੱਈਏ ਅਤੇ ਬਿਆਨਬਾਜ਼ੀ ਨੂੰ ਦੇਖਿਆ ਹੈ, ਜਿਸ ਨਾਲ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਹੈ।' ਟਰੱਸ ਨੇ ਕਿਹਾ, 'ਬ੍ਰਿਟੇਨ ਦੀ ਚੀਨ ਨੂੰ ਬੇਨਤੀ ਹੈ ਕਿ ਬਿਨਾਂ ਧਮਕੀ ਦੇ ਜਾਂ ਬਲ ਪ੍ਰਯੋਗ ਦੇ ਸ਼ਾਂਤੀਪੂਰਨ ਤਰੀਕੇ ਨਾਲ ਮਤਭੇਦ ਨੂੰ ਹੱਲ ਕਰੋ।'
 


DIsha

Content Editor

Related News